ਗਾਇਕਾ ਮਨਪ੍ਰੀਤ ਅਖ਼ਤਰ ਦਾ ਦੇਹਾਂਤ

defaultਪਟਿਆਲਾ – 17 ਜਨਵਰੀ ਨੂੰ ਪ੍ਰਸਿੱਧ ਪੰਜਾਬੀ ਗਾਇਕਾ ਮਨਪ੍ਰੀਤ ਅਖ਼ਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 56 ਸਾਲਾਂ ਦੀ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਬਾਅਦ ਦੁਪਹਿਰ ਖ਼ਾਲਸਾ ਕਾਲਜ ਕੋਲ ਸਥਿਤ ਕਬਰਸਤਾਨ ਵਿੱਚ ਸਪੁਰਦ-ਏ-ਖ਼ਾਕ ਕੀਤੀ ਗਈ। ਉਨ੍ਹਾਂ ਦੀ ਮੌਤ ਨਾਲ ਗਾਇਕੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਅੰਤਿਮ ਵਿਦਾਇਗੀ ਵੇਲੇ ਪੰਜਾਬ ਦੇ ਪ੍ਰਸਿੱਧ ਗਾਇਕਾਂ ਤੇ ਗੀਤਕਾਰਾਂ ਤੋਂ ਇਲਾਵਾ ਰਾਜਸੀ ਤੇ ਸਮਾਜਿਕ ਹਸਤੀਆਂ ਪੁੱਜੀਆਂ। ਦੱਸਣਯੋਗ ਹੈ ਕਿ ਮਨਪ੍ਰੀਤ ਅਖ਼ਤਰ ਮਰਹੂਮ ਗਾਇਕ ਦਿਲਸ਼ਾਦ ਅਖ਼ਤਰ ਦੀ ਭੈਣ ਸੀ।