ਗਾਇਕ ਕੰਵਰ ਗਰੇਵਾਲ ਦਾ ‘ਮਸਤਾਨਾ ਯੋਗੀ’ ਲਾਈਵ ਇੰਨ ਕੰਨਸਰਟ ਪ੍ਰੋਗਰਾਮ

IMG_5134ਆਕਲੈਂਡ, 2 ਜੁਲਾਈ –- ਅੱਜ ਸ਼ਾਮੀ 6.30 ਵਜੇ ਪਾਲ ਪ੍ਰੋਡਕਸ਼ਨ ਵੱਲੋਂ ਗਾਇਕ ਕੰਵਰ ਗਰੇਵਾਲ ਦਾ ‘ਮਸਤਾਨਾ ਯੋਗੀ’ ਲਾਈਵ ਇੰਨ ਕੰਨਸਰਟ ਪ੍ਰੋਗਰਾਮ ਲੋਗਨ ਕੈਂਮਬਲ ਸੈਂਟਰ, ਏਐੱਸਬੀ ਸ਼ੋਅ ਗ੍ਰਾਉਂਡ ਗ੍ਰੀ ਲੇਨ ਵਿਖੇ ਕਰਵਾਇਆ ਜਾ ਰਿਹਾ ਹੈ। ਪਾਲ ਪ੍ਰੋਡਕਸ਼ਨ ਤੋਂ ਹਰਪਾਲ ਸਿੰਘ ਪਾਲ ਹੁਣਾ ਨੇ ਗਾਇਕ ਕੰਵਰ ਗਰੇਵਾਲ ਨਾਲ ਕੱਲ ਸ਼ਾਮੀ ਇੰਡੀਅਨ ਐਕਸੈਂਟ ਰੇਸਟੋਰੈਂਟ ਬੋਟਨੀ ਵਿਖੇ ਪੰਜਾਬੀ ਮੀਡੀਆ ਨਾਲ ਖਾਸ ਮੁਲਾਕਾਤ ਕਰਵਾਉਣ ਦੇ ਨਾਲ-ਨਾਲ ਡਿਨਰ ਕਰਵਾਇਆ ਵੀ ਕਰਵਾਇਆ।
ਸਧਾਰਨ ਨਜ਼ਰ ਆਉਂਦੇ ਗਾਇਕ ਕੰਵਰ ਗਰੇਵਾਲ ਹੁਣਾ ਨੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਆਪਣੀ ਗਾਇਕੀ ਦੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਉਹ ੬ ਸਾਲ ਦੀ ਉਮਰ ਤੋਂ ਹੀ ਗਾਇਕੀ ਤੇ ਸੰਗੀਤ ਦੀ ਸਿਖਲਾਈ ਲੈਣ ਸ਼ੁਰੂ ਕਰ ਦਿੱਤੀ ਸੀ ਤੇ ਸਕੂਲ, ਕਾਲਜ਼ ਅਤੇ ਯੂਨੀਵਰਸਿਟੀ ਤੋਂ ਬਾਅਦ ਹੁਣ ਆਪਣੇ ਗਾਇਕੀ ਦੇ ਸਫ਼ਰ ਵਿੱਚ ਅੱਗੇ ਵਧ ਰਹੇ ਹਨ।
IMG_5132ਹੁਣ ਅੱਜ ਸ਼ਾਮੀ ਜਦੋਂ ਅਸੀਂ ਗਾਇਕ ਕੰਵਰ ਗਰੇਵਾਲ ਨੂੰ ਲਾਈਵ ਸੁਣਾਗੇ ਤਾਂ ਉਹ ਸਾਨੂੰ ਸੂਫੀਆਨੇ ਰੰਗ ਦੀ ਗਾਇਕੀ, ਹੋਰ ਗਾਇਕੀ ਦਾ ਨਜ਼ਾਰਾ ਦੇਣ ਦੇ ਨਾਲ-ਨਾਲ ਅਜਿਹੀਆਂ ਬਾਤਾਂ ਪਾਉਣਗੇ ਜਿਸ ਨਾਲ ਤੁਸੀਂ ਆਪਣੇ ਆਪ ਨੂੰ ਵੱਖਰਾ ਹੀ ਮਹਿਸੂਸ ਕਰੋਗੇ।
ਹਰਪਾਲ ਸਿੰਘ ਪਾਲ ਹੁਣਾ ਨੇ ਕਿਹਾ ਕਿ ਅੱਜ ਦੇ ਸ਼ੋਅ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਤੇ ਤੁਸੀਂ ਸ਼ੋਅ ਵੇਖਣ ਲਈ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਆਨਲਾਈਨ ‘ਟਿਕਟ ਮਾਸਟਰ’ ਅਤੇ ਭਾਰਤੀ ਸਟੋਰਾਂ ਤੋਂ ਵੀ ਲੈ ਸਕਦੇ ਹੋ। ਅੱਜ ਤੁਸੀਂ ਸ਼ੋਅ ਵਾਲੀ ਥਾਂ ਤੋਂ ਵੀ ਗੇਟ ਉੱਤੇ ਟਿਕਟਾਂ ਖ਼ਰੀਦ ਸਕਦੇ ਹੋ।