ਗਾਰਸਿਆਨੋ ‘ਮਿਸ ਵਰਲਡ ਨਿਊਜ਼ੀਲੈਂਡ’ ਚੁਣੀ ਗਈ, ਮਿਸ ਨਵਮੀਤ ਕੌਰ ਨੂੰ ‘ਬੈੱਸਟ ਇਨ ਓਪਨਿੰਗ ਪ੍ਰੋਡਕਸ਼ਨ ਨੰਬਰ’ ਦਾ ਐਵਾਰਡ

 

IMG_1003

ਆਕਲੈਂਡ – 26 ਅਪ੍ਰੈਲ ਨੂੰ ਇੱਥੇ ਦੇ ਰੈਂਡਵਿਅਸ ਗ੍ਰੈਂਡ ਹੋਟਲ ਵਿਖੇ ਹੋਏ ‘ਮਿਸ ਵਰਲਡ ਨਿਊਜ਼ੀਲੈਂਡ-2014’ ਸੁੰਦਰਤਾ ਮੁਕਾਬਲੇ ਵਿੱਚ ਕ੍ਰਾਈਸਟਚਰਚ ਦੀ 22 ਸਾਲਾ ਮਿਸ ਅਰਾਈਲੇ ਗਾਰਸਿਆਨੋ ਨੇ ਬਾਜ਼ੀ ਮਾਰ ਲਈ ਅਤੇ ਲੰਡਨ ਵਿੱਚ ਹੋਣ ਵਾਲੇ ‘ਮਿਸ ਵਰਲਡ’ ਲਈ ਨਾਂਅ ਪੱਕਾ ਕਰ ਲਿਆ। ਇਸ ਸੁੰਦਰਤਾ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ 15
ਹੋਰ ਮੁਟਿਆਰਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਆਕਲੈਂਡ ਦੇ ਪਾਪਾਟੋਏਟੋਏ ਦੀ ਰਹਿਣ ਵਾਲੀ ਪੰਜਾਬੀ ਮੁਟਿਆਰ ਮਿਸ ਨਵਮੀਤ ਕੌਰ ਵੀ ਸੀ। ਮਿਸ ਨਵਮੀਤ ਕੌਰ ਟੇਲੈਂਟ ਰਾਊਂਡ ਦੇ ਵਿੱਚ ਪਹਿਲੀਆਂ ਚਾਰ ਕੁੜੀਆਂ ਦੇ ਵਿੱਚ ਪਹੁੰਚੀ। ਮਿਸ ਨਵਮੀਤ ਭਾਵੇਂ ਇਹ ਮੁਕਾਬਲਾ ਜਿਤ ਨਾ ਸੱਕੀ ਪਰ ਉਸ ਨੂੰ ‘ਬੈੱਸਟ ਇਨ ਓਪਨਿੰਗ ਪ੍ਰੋਡਕਸ਼ਨ ਨੰਬਰ’ ਦਾ ਐਵਾਰਡ ਦਿੱਤਾ ਗਿਆ। ਮਿਸ ਨਵਮੀਤ ਕੌਰ ਨੇ ਇਸ ਮੁਕਾਬਲੇ ਦੇ ਅੰਤਿਮ ਗੇੜ ਤੱਕ ਪਹੁੰਚਣ ‘ਤੇ ਤਿਆਰੀ ਕਰਵਾਉਣ ਵਾਲੇ ਮਾਹਿਰਾਂ, ਆਪਣੇ ਸਪਾਂਸਰ ਗਲੋਬਲ ਫਾਈਨਾਂਸ, ਕੂਕ ਸਮਾਚਾਰ ਦੇ ਨਾਲ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ ਹੈ।