ਗੁਪਟਿਲ ਤੇ ਵਿਲੀਅਮਸਨ ਦੀ ਰਿਕਾਰਡ ਪਾਰਟਨਰਸ਼ਿਪ ਨੇ ਪਾਕਿਸਤਾਨ ਨੂੰ ਦੂਜਾ ਟੀ-੨੦ ਮੈਚ ਹਰਾਇਆ

2674ਵੈਲਿੰਗਟਨ ਵਿਖੇ 22 ਜਨਵਰੀ ਨੂੰ ਲੜੀ ਲਈ ਫ਼ੈਸਲਾਕੁਨ ਮੈਚ
ਹੈਮਿਲਟਨ – ਇੱਥੇ ਮੇਜ਼ਬਾਨ ਨਿਊਜ਼ੀਲੈਂਡ ਨੇ 17 ਜਨਵਰੀ ਨੂੰ ਦੂਜੇ ਟੀ-20 ਮੈਚ ਵਿੱਚ ਆਪਣੇ ਸਲਾਮੀ ਬੱਲੇਬਾਜ਼ਾਂ ਮਾਰਟਿਨ ਗੁਪਟਿਲ ਤੇ ਕੇਨ ਵਿਲੀਅਮਸਨ ਦੀ ਵਿਸ਼ਵ ਰਿਕਾਰਡ ਪਾਰਟਨਰਸ਼ਿਪ ਦੇ ਕਰ ਕੇ ਮਹਿਮਾਨ ਟੀਮ ਪਾਕਿਸਤਾਨ ਨੂੰ 10 ਵਿਕਟਾਂ ਦੀ ਕਰਾਰੀ ਹਾਰ ਦੇ ਨਾਲ ਤਿੰਨ ਮੈਚਾਂ ਦੀ ਲੜੀ 1-1 ਉੱਤੇ ਬਰਾਬਰ ਕਰ ਦਿੱਤੀ ਹੈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ 168 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੂੰ ਜਿੱਤ ਲਈ 169 ਦੌੜਾਂ ਦਾ ਟੀਚਾ ਮਿਲਿਆ। ਜਿਸ ਨੂੰ ਕੀਵੀ ਟੀਮ ਦੇ ਸਲਾਮੀ ਬੱਲੇਬਾਜ਼ ਜੌੜੀ ਮਾਰਟਿਨ ਗੁਪਟਿਲ ਤੇ ਕੇਨ ਵਿਲੀਅਮਸਨ ਨੇ ੧੭.੪ ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਇਆਂ ੧੭੧ ਦੌੜਾਂ ਬਣਾ ਕੇ ਵੱਡੀ ਜਿੱਤ ਦਰਜ ਕੀਤੀ। ਗੁਪਟਿਲ ਨੇ 58 ਗੇਂਦਾਂ ‘ਤੇ ਨਾਬਾਦ 87 ਦੌੜਾਂ ਅਤੇ ਵਿਲੀਅਮਸਨ ਨੇ 48 ਗੇਂਦਾਂ ‘ਤੇ 72 ਦੌੜਾਂ ਦੀ ਰਿਕਾਰਡ ਪਾਰੀ ਖੇਡੀ। ਜ਼ਿਕਰਯੋਗ ਹੈ ਕਿ 2009 ਵਿੱਚ ਦੱਖਣੀ ਅਫ਼ਰੀਕਾ ਦੇ ਗ੍ਰੀਮ ਸਮਿੱਥ ਤੇ ਲੂਟਸ ਬੋਸਮੈਨ ਵੱਲੋਂ ਇੰਗਲੈਂਡ ਵਿਰੁੱਧ ਬਣਾਏ 170 ਦੌੜਾਂ ਦੀ ਰਿਕਾਰਡ ਪਾਰਟਨਰਸ਼ਿਪ ਬਣਾਈ ਸੀ, ਜਿਸ ਨੂੰ ਗੁਪਟਿਲ ਤੇ ਵਿਲੀਅਮਸਨ ਨੇ 171 ਨਾਲ ਤੌੜ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ।
ਹੁਣ ਵੈਲਿੰਗਟਨ ਵਿਖੇ ੨੨ ਜਨਵਰੀ ਦਿਨ ਸ਼ੁੱਕਰਵਾਰ ਨੂੰ ਲੜੀ ਦਾ ਤੀਜਾ ਤੇ ਫ਼ੈਸਲਾਕੁਨ ਮੈਚ ਖੇਡਿਆ ਜਾਵੇਗਾ। ਇਸ ਵਿੱਚ ਜਿਹੜੀ ਟੀਮ ਜਿੱਤ ਪ੍ਰਾਪਤ ਕਰੇਗੀ ਉਹੀ ਟੀਮ ਲੜੀ ਦੀ ਹੱਕਦਾਰ ਬਣੇਗੀ। ਹੁਣ ਦੋਵਾਂ ਟੀਮਾਂ ਵੱਲੋਂ ਰੋਮਾਂਚਕ ਖੇਡ ਦੀ ਆਸ ਰੱਖੀ ਜਾ ਸਕਦੀ ਹੈ।