ਗੁਰਦੁਆਰਾ ਗੋਲੀਬਾਰੀ : ਜ਼ਖ਼ਮੀ ਨੂੰ ਹਸਪਤਾਲ ਤੋਂ ਛੁੱਟੀ

ਵਾਸ਼ਿੰਗਟਨ, 16 ਅਗਸਤ (ਏਜੰਸੀ) – ਵਿਸਕੋਸਿਨ ਦੇ ਓਕ ਕ੍ਰੀਕ ਸਥਿਤ ਗੁਰਦੁਆਰੇ ਵਿੱਚ 5 ਅਗਸਤ ਨੂੰ ਗੋਲੀਬਾਰੀ ਵਿੱਚ ਜ਼ਖ਼ਮੀ ਸੰਤੋਖ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਭਾਰਤੀ ਅਮਰੀਕੀ ਪੰਜਾਬ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੰਦੂਕਧਾਰੀ ਦਾ ਬਹਾਦੁਰੀ ਨਾਲ ਮੁਕਾਬਲਾ ਕਰਨ ਵਾਲੇ ਪੁਲਿਸ ਅਧਿਕਾਰੀ ਲੈਫ਼ਟੀਨੈਂਟ ਬ੍ਰਾਇਨ ਮਰਫ਼ੀ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੰਤੋਖ ਸਿੰਘ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਠੀਕ ਹੋਣ ਦੀ ਪ੍ਰਾਰਥਨਾ ਕਰਨ।
50 ਸਾਲਾ ਸੰਤੋਖ ਸਿੰਘ ਦੀ ਛਾਤੀ, ਪੇਟ ਅਤੇ ਜਿਗਰ ਵਿੱਚ ਗੋਲੀ ਲੱਗੀ ਸੀ। ਉਸ ਦੇ ਦੋ ਅਪ੍ਰੇਸ਼ਨ ਕੀਤੇ ਗਏ। ਇਕ ਹੋਰ ਜ਼ਖ਼ਮੀ ਪੰਜਾਬ ਸਿੰਘ ਦੇ ਮੂੰਹ ‘ਤੇ ਗੋਲੀ ਲੱਗੀ ਸੀ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਪਹਿਲਾਂ ਸੰਤੋਖ ਸਿੰਘ ਦੇ ਭਤੀਜੇ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ।