ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਭਾਈ ਬਲਵਿੰਦਰ ਸਿੰਘ ਰੰਗੀਲਾ ਦੇ ਦਿਵਾਨ ਸਮਾਪਤ

ਆਕਲੈਂਡ – ਇੱਥੇ ਦੇ ਪਾਪਾਟੋਏਟੋਏ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਵਿਖੇ ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਲਗਭਗ 13 ਦਿਨ ਆਪਣੇ ਦਿਵਾਨ ਸਜਾਏ। ਜਿਸ ਵਿੱਚ ਉਨ੍ਹਾਂ ਨੇ ਗੁਰਬਾਣੀ ਦੇ ਕੀਰਤਨ ਦੇ ਨਾਲ ਕੱਥਾ, ਗੁਰਬਾਣੀ ਵਿਚਾਰਾਂ ਅਤੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਜੋੜਨ ਦੇ ਨਾਲ ਖੋਜ ਭਰਪੂਰ ਜਾਣਕਾਰੀਆਂ ਸਾਂਝੀਆਂ ਕੀਤੀਆਂ। ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਵਾਲੇ ਦਿਨ ਹਾਜ਼ਰ ਸੰਗਤਾਂ ਨੂੰ ਜਿੱਥੇ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਉੱਥੇ ਨਾ ਹੀ ਦਸਮੇਸ਼ ਪਿਤਾ ਵਲੋਂ ਸਜਾਏ ਖਾਸਾ ਪੰਥ ਬਾਰੇ ਜਾਣਕਾਰੀ ਦਿੱਤੀ[ ੨੧ ਅਪ੍ਰੈਲ ਦਿਨ ਐਤਵਾਰ ਨੂੰ ਭਾਈ ਬਲਵਿੰਦਰ ਸਿੰਘ ਰੰਗੀਲਾ ਦੇ ਜਥੇ ਨੇ ਆਖਰੀ ਦਿਵਾਨ ਸਜਾਇਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜੈਕਾਰੇ ਦੀ ਗੂੰਜ ਵਿੱਚ ਭਾਈ ਸਾਹਿਬ ਦੇ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਫਾਉਂਡਰ ਟ੍ਰਸਟੀ ਤੇ ਕਾਮਿਊਨੀਟੀ ਲੀਡਰ ਸ. ਪ੍ਰਿਥੀਪਾਲ ਸਿੰਘ ਬਸਰਾ ਨੇ ਸੰਗਤਾਂ ਅਤੇ ਕਮੇਟੀ ਵਲੋਂ ਭਾਈ ਸਾਹਿਬ ਦੇ ਜਥੇ ਦਾ ਧੰਨਵਾਦ ਕੀਤਾ ਅਤੇ ਨਿੱਘੀ ਵਿਦਾਇਗੀ ਦਿੱਤੀ। 23 ਅਪ੍ਰੈਲ ਨੂੰ ਭਾਈ ਬਲਵਿੰਦਰ ਸਿੰਘ ਰੰਗੀਲਾ ਦਾ ਜੱਥਾ ਦੇਸ਼ ਪਰਤੇ ਗਿਆ।