ਗੁਰਦੁਆਰੇ ‘ਤੇ ਗੋਲੀਬਾਰੀ ਕਰਨ ਵਾਲੇ ਨੇ ਕੀਤੀ ਸੀ ਆਤਮਹੱਤਿਆ

ਵਾਸ਼ਿੰਗਟਨ, 29 ਅਗਸਤ (ਏਜੰਸੀ) – ਅਮਰੀਕੀ ਗੁਰਦੁਆਰੇ ਵਿੱਚ ਹਿੰਸਕ ਘਟਨਾ ਦੌਰਾਨ ਗੋਲੀਬਾਰੀ ਕਰਕੇ 6 ਸਿੱਖਾਂ ਨੂੰ ਮਾਰਨ ਵਾਲੇ ਅਤੇ ਹਮਲਾ ਕਰਨ ਵਾਲੇ ਹਮਲਾਵਰ ਦੇ ਬਾਰੇ ਵਿੱਚ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਮੌਤ ਖੁਦਕੁਸ਼ੀ ਦੀ ਵਜ੍ਹਾ ਨਾਲ ਹੋਈ ਸੀ। ਹਾਲਾਂਕਿ ਪੁਲਿਸ ਹਾਲੇ ਵੀ ਜ਼ੁਰਮ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗੀ ਹੋਈ ਹੈ। ਇਸ ਘਟਨਾ ਨਾਲ ਸਿਰਫ਼ ਅਮਰੀਕਾ ਅਤੇ ਭਾਰਤ ਹੀ ਨਹੀਂ, ਬਲਕਿ ਪੂਰੇ ਵਿਸ਼ਵ ਭਰ ਵਿਚ ਸਿੱਖ ਭਾਈਚਾਰੇ ਇਸ ਘਟਨਾ ਦਾ ਵਿਰੋਧ ਕੀਤਾ ਸੀ। ਵਿਸਕੋਸਿਨ ਦੇ ਓਕ ਕ੍ਰੀਕ ਵਿੱਚ ਪੰਜ ਅਗਸਤ ਨੂੰ ਇਕ ਗੁਰਦੁਆਰੇ ‘ਤੇ ਹਮਲਾ ਕਰਕੇ 6 ਸਿੱਖਾਂ ਨੂੰ ਮਾਰਨ ਅਤੇ ਤਿੰਨ ਲੋਕਾਂ ਨੂੰ ਜ਼ਖ਼ਮੀ…….. ਕਰਨ ਵਾਲੇ 40 ਸਾਲਾ ਮਾਈਕਲ ਵੇਡ ਪੇਜ ਨੇ ਖੁਦ ਦੇ ਸਿਰ ਵਿੱਚ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ।
ਜਾਂਚ ਅਧਿਕਾਰੀਆਂ ਨੂੰ ਸ਼ੁਰੂ ਵਿਚ ਲੱਗਿਆ ਸੀ ਕਿ ਅਧਿਕਾਰੀਆਂ ਦੀ ਜਵਾਬੀ ਕਾਰਵਾਈ ਵਿਚ ਪੇਜ ਦੇ ਪੇਟ ਵਿੱਚ ਗੋਲੀ ਲਗਣ ਕਾਰਨ ਮੌਤ ਹੋ ਗਈ ਹੈ, ਪ੍ਰੰਤੂ ਕੁਝ ਦਿਨਾਂ ਦੇ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਜਵਾਬੀ ਕਾਰਵਾਈ ਵਿੱਚ ਪੇਟ ਵਿਚ ਗੋਲੀ ਲੱਗਣ ਦੇ ਬਾਅਦ ਜ਼ਖ਼ਮੀ ਹੋਏ ਪੇਜ ਨੇ ਆਪਣੇ ਹਥਿਆਰ ਨਾਲ ਖੁਦ ਹੀ ਸਿਰ ਵਿੱਚ ਗੋਲੀ ਮਾਰ ਲਈ। ਮਿਲਵੌਕੀ ਕਾਊਂਟੀ ਦੇ ਸਿਹਤ ਵਿਭਾਗ ਵਲੋਂ ਕੀਤੀ ਗਈ ਜਾਂਚ ਦੁਆਰਾ ਪੇਜ ‘ਤੇ ਮੰਗਲਵਾਰ ਨੂੰ ਜਾਰੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਆਤਮਹੱਤਿਆ ਕਾਰਨ ਹੋਈ ਸੀ। ਪੇਜ ਸਾਬਕਾ ਅਮਰੀਕੀ ਸੈਨਿਕ ਸੀ, ਜਿਸ ਦਾ ਸਬੰਧ ਨਕਸਲੀ ਸੰਗਠਨ ਨਾਲ ਸੀ।