ਗੁਰਦੇਵ ਸਿੰਘ ਲੜੋਆ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਔੜ/ਝਿੰਗੜਾਂ 10 ਨਵੰਬਰ (ਕੁਲਦੀਪ ਸਿੰਘ ਝਿੰਗੜ) – ਰੋਜ਼ਾਨਾ ਅਜੀਤ ਦੇ ਅਮਰੀਕਾ ਤੋਂ ਪੱਤਰਕਾਰ ਹੁਸਨ ਲੜੋਆ ਬੰਗਾ, ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੇ ਪਿਤਾ ਗੁਰਦੇਵ ਸਿੰਘ ਨਿਮਿਤ ਪਿੰਡ ਲੜੋਆ ਵਿਖੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਾਪਿਆ ਦੀ ਘਾਟ ਕਦੇ ਵੀ ਪੂਰੀ ਨਹੀਂ ਹੁੰਦੀ। ਇਸ ਪਰਿਵਾਰ ਨੇ ਪੱਤਰਕਾਰੀ ਅਤੇ ਸਾਹਿਤ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ ਹੈ। ਗੁਰਇਕਬਾਲ ਕੌਰ ਵਿਧਾਇਕ ਨਵਾਂਸ਼ਹਿਰ, ਗੁਰਬਖ਼ਸ਼ ਸਿੰਘ ਖ਼ਾਲਸਾ, ਡਾ. ਸੁਖਵਿੰਦਰ ਕੁਮਾਰ ਸੁੱਖੀ, ਗਾਇਕ ਮਨਮੋਹਨ ਵਾਰਿਸ, ਸੁਰਿੰਦਰ ਸਿੰਘ ਸੋਢੀ ਆਈ. ਜੀ. ਜਥੇ ਸਤਨਾਮ ਸਿੰਘ ਲਾਦੀਆਂ, ਸੇਠ ਜਗਜੀਤ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਪ੍ਰਵੀਨ ਬੰਗਾ ਬਸਪਾ ਆਗੂ, ਸੁਦੇਸ਼ ਸ਼ਰਮਾ ਭਾਜਪਾ ਆਗੂ, ਅਦਾਰਾ ਅਜੀਤ ਨਵਾਂਸ਼ਹਿਰ ਵਲੋਂ ਦੀਦਾਰ ਸਿੰਘ ਸ਼ੇਤਰਾ ਨੇ ਸਵਰਗਵਾਸੀ ਗੁਰਦੇਵ ਸਿੰਘ ਲੜੋਆ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਮੰਚ ਸੰਚਾਲਨ ਪੱਤਰਕਾਰ ਜਸਵੀਰ ਸਿੰਘ ਗੁਰਦਿਆਲ ਰੌਸ਼ਨ ਗ਼ਜ਼ਲਗੋ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਬੁੱਧ ਸਿੰਘ ਬਲਾਕੀਪੁਰ, ਜਥੇ. ਰਣਜੀਤ ਸਿੰਘ ਝਿੰਗੜ, ਕਰਮਜੀਤ ਸਿੰਘ ਕਰਨਾਣਾ, ਕੁਲਜੀਤ ਸਿੰਘ ਸਰਹਾਲ ਮੈਂਬਰ ਬਲਾਕ ਸੰਮਤੀ, ਮਲਕੀਤ ਸਿੰਘ ਬਾਹੜੋਵਾਲ, ਸੋਹਣ ਲਾਲ ਢੰਡਾ ਹਰਮੇਸ਼ ਵਿਰਦੀ ਚੇਅਰਮੈਨ, ਨਿਰਮਲ ਪ੍ਰੇਮੀ, ਸੰਤ ਬਾਬਾ ਸਰਬਜੀਤ ਸਿੰਘ, ਸਰਬਜੀਤ ਸਿੰਘ, ਜਸਪਾਲ ਸਿੰਘ ਜਾਡਲੀ, ਅਮੋਲਕ ਸਿੰਘ ਢਿੱਲੋਂ, ਹਰਨੇਕ ਸਿੰਘ ਮੱਲਾ ਬੇਦੀਆਂ, ਨੰਬਰਦਾਰ ਜਗਦੀਸ਼ ਸਿੰਘ, ਸਰਪੰਚ ਸੁਖਜਿੰਦਰ ਸਿੰਘ ਲੜੋਆ, ਜੀਵਨ ਲੜੋਆ, ਸਾਬੀ ਲੜੋਆ, ਮੁਲਖ ਰਾਜ ਛਿੰਜੀ, ਸੋਢੀ ਕਰੀਹਾ, ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ, ਤਰਸੇਮ ਸਿੰਘ ਨੰਬਰਦਾਰ, ਰੇਸ਼ਮ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ। (ਭੇਜਣ ਵਾਲੇ – ਪੱਤਰਕਾਰ ਹੁਸਨ ਲੜੋਆ ਬੰਗਾ, ਅਮਰੀਕਾ)