ਗੁਰੂਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਸੰਗਤਾਂ ਵਲੋਂ ਅਖੰਡ ਪਾਠਾਂ ਦੀ ਲੜੀ

ਆਕਲੈਂਡ – 10 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਤੇ 31 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰੂ ਘਰ ਦੇ ਸੇਵਾਦਾਰਾਂ ਅਤੇ ਆਕਲੈਂਡ ਦੀ ਸਾਧ ਸੰਗਤ ਨੇ ਇਸ ਸਾਲ ਨੂੰ ਯਾਦਗਾਰ ਬਣਾ ਦਿੱਤਾ ਹੈ। 70 ਤੋਂ ਵੱਧ ਅਖੰਡ ਪਾਠ ਸਥਾਨਕ ਸੰਗਤ ਵਲੋਂ ਇਸ ਲੜੀ ਤਹਿਤ ਬੁੱਕ ਕਰਵਾਏ ਗਏ ਹਨ ਜਿਹੜੇ ਕਿ ਸਤੰਬਰ ਦੇ ਪਹਿਲੇ ਹਫਤੇ ਸ਼ੁਰੂ ਹੋ ਗਏ ਸਨ ਅਤੇ 31 ਦਸੰਬਰ 2011 ਤੱਕ ਇਨ੍ਹਾਂ ਦੀ ਸਮਾਪਤੀ ਹੋ ਜਾਵੇਗੀ। ਪੁਰਾਤਨ ਕੈਲੰਡਰ ਦੇ ਮੁਤਾਬਿਕ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ਸਾਰੀ ਸੰਗਤ ਨੂੰ ….ਬੇਨਤੀ ਕੀਤੀ ਜਾਂਦੀ ਹੈ ਜੇਕਰ ਕਿਸੇ ਨੇ ਵੀ ਅਖੰਡ ਪਾਠ ਸਾਹਿਬ ਬੁੱਕ ਕਰਵਾਉਣਾ ਹੋਵੇ ਤਾਂ ਉਹ ਗੁਰੂ ਘਰ ਦੇ ਸੇਵਾਦਾਰਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਦੇ ਨਾਲ ਹੀ ਸੰਗਤ ਨੂੰ ਆਪਣੇ ਘਰ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਮੂਲ ਮੰਤਰ, ਗੁਰੂ ਮੰਤਰ ਕਰਨ ਦੀ ਵੀ ਅਪੀਲ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਸਮੂਹਿਕ ਅਰਦਾਸ ਗੁਰਪੁਰਬ ਵਾਲੇ ਦਿਨ ਹੀ ਕੀਤੀ ਜਾਵੇਗੀ। ਪਿਛਲੇ ਸਾਲ 32000 ਜਪੁਜੀ ਸਾਹਿਬ ਅਤੇ 8000 ਸੁਖਮਨੀ ਸਾਹਿਬ ਜੀ ਦੇ ਪਾਠ ਸਥਾਨਿਕ ਸੰਗਤ ਵਲੋਂ ਪੂਰੇ ਕੀਤੇ ਗਏ ਸਨ। ਸੰਗਤ ਨੂੰ ਇਸ ਸਾਲ ਵੀ ਪਾਠ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਘਰ ਪਾਠ ਕਰਨ ਲਈ ਉਤਸ਼ਾਹ ਕਰੋ।
ਅਖੰਡ ਪਾਠ ਸਾਹਿਬ ਦੀ ਬੁਕਿੰਗ ਕਰਵਾਉਣ ਲਈ ਗੁਰੂਦੁਆਰਾ ਸਾਹਿਬ ਦੇ ਨੰਬਰ 266 3590 ਤੇ ਸੰਪਰਕ ਕੀਤਾ ਜਾ ਸਕਦਾ ਹੈ।