ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਬੇਗਮਪੁਰਾ ਪਾਪਾਕੁਰਾ ਵਿਖੇ 28 ਨੂੰ ਕੀਰਤਨ ਦਰਬਾਰ

ਆਕਲੈਂਡ – 28 ਅਕਤੂਬਰ ਦਿਨ ਐਤਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਬੇਗਮਪੁਰਾ ਵਿਖੇ ਸਵੇਰੇ 10.30 ਤੋਂ 2.00 ਵਜੇ ਤੱਕ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਦਰਸ਼ਨ ਦੇਣ ਦੀ ਬੇਨਤੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸਹਿਜ ਪਾਠ ਦੇ ਭੋਗ ਐਤਵਾਰ 28 ਅਕਤੂਬਰ ਨੂੰ ਸਵੇਰੇ 10 ਵਜੇ, ਉਪਰੰਤ ਕੀਰਤਨ………. ਦੇ ਪ੍ਰਵਾਹ ਚਲਣਗੇ ਜਿਸ ਵਿੱਚ ਭਾਈ ਸੁਰਿੰਦਰ ਸਿੰਘ ਜੀ ਆਕਲੈਂਡ ਵਾਲੇ, ਭਾਈ ਸੁਖਵੀਰ ਸਿੰਘ ਖਟਿਆਲਾ ਸੈਣੀਆਂ ਪੰਕਾਬ, ਬੀਬੀ ਰਜਨਦੀਪ ਕੌਰ ਰੂਪੋਵਾਲ ਪੰਜਾਬ, ਭਾਈ ਚਰਨਜੀਤ ਸਿੰਘ ਪਾਪਾਕੁਰਾ ਵਾਲੇ ਅਤੇ ਵੱਖ-ਵੱਖ ਬੱਚਿਆਂ ਵਲੋਂ ਕੀਤਰਨ ਵੀ ਕੀਤਾ ਜਾਵੇਗਾ। ਅਰਦਾਸ ਦੀ ਸਮਾਪਤੀ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਹੋਰ ਜਾਣਕਾਰੀ ਲਈ09-298 2811 ‘ਤੇ ਸੰਪਰਕ ਕਰ ਸਕਦੇ ਹੋ।