ਚਰਨਪ੍ਰੀਤ ਕੇਸ ਦੀ ਸੁਣਵਾਈ 15 ਅਕਤੂਬਰ ‘ਤੇ ਪਈ

ਆਕਲੈਂਡ – 5 ਜੁਲਾਈ ਨੂੰ ਸੰਗਰੂਰ ਦੇ ਰਹਿਣ ਵਾਲੇ 22 ਸਾਲਾ ਚਰਨਪ੍ਰੀਤ ਸਿੰਘ ਧਾਲੀਵਾਲ ਦੇ ਹੱਤਿਆ ਦੇ ਕੇਸ ਦੀ ਸੁਣਵਾਈ ਹੋਈ ਜਿਸ ਵਿੱਚ ਸਕਿਉਰਿਟੀ ਕੰਪਨੀ ਨੇ ਆਪਣਾ ਦੋਸ਼ ਕਬੂਲਣ ਕਰਨ ਤੋਂ ਇਨਕਾਰ ਕਰ ਦਿੱਤੀ। ਅਦਾਲਤ ਨੇ ਚਰਨਪ੍ਰੀਤ ਦੇ ਕੇਸ ਦੀ ਅਗਲੀ ਸੁਣਵਾਈ 15 ਅਕਤੂਬਰ ‘ਤੇ ਪਾ ਦਿੱਤੀ ਹੈ। ਜਿਸ ਕੰਪਨੀ ਵਿੱਚ ਚਰਨਪ੍ਰੀਤ ਸਿੰਘ ਧਾਲੀਵਾਲ ਨੌਕਰੀ ਕਰਦਾ ਸੀ, ਉਸ ਸਕਿਉਰਿਟੀ ਕੰਪਨੀ ਨੂੰ ‘ਹੈਲਥ ਅਤੇ ਸੇਫਟੀ ਇਨ ਇੰਪਲਾਇਮੈਂਟ ਐਕਟ 1992’ ਦੇ ਤਹਿਤ ਅਦਾਲਤ ਵਿੱਚ ਬੁਲਾਇਆ ਗਿਆ ਹੈ। ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 18 ਨਵੰਬਰ ਦੀ ਰਾਤ ਨੂੰ ਹੈਂਡਰਸਨ (ਆਕਲੈਂਡ) ਵਿਖੇ ਸਕਿਉਰਟੀ ਗਾਰਡ ਦੀ ਡਿਊਟੀ ਕਰਦੇ ਵੇਲੇ ਚਰਨਪ੍ਰੀਤ ਸਿੰਘ ਧਾਲੀਵਾਲ ਦੇ ਸਿਰ ਵਿੱਚ ਕੁੱਝ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਮ੍ਰਿਤਕ ਚਰਨਜੀਤ ਸਿੰਘ ਧਾਲੀਵਾਲ ਦੀ ਮਾਂ ਕਰਮਜੀਤ ਕੌਰ ਆਕਲੈਂਡ ਵਿੱਚ ਹੀ ਹਨ।