ਚੇਅਰਮੈਨ ਸ. ਜਸਵਿੰਦਰ ਸੰਧੂ ਅਤੇ ਉਪ-ਚੇਅਰਮੈਨ ਸ. ਹਰਭਜਨ ਢਾਂਡਾ ਨੂੰ ਚੁਣਿਆ ਗਿਆ

ਆਕਲੈਂਡ, 21 ਜੁਲਾਈ – ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਦੀ ਜੂਨ ਮਹੀਨੇ ਨਵੀਂ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਚੇਅਰਮੈਨ ਤੇ ਉਪ-ਚੇਅਰਮੈਨ ਦੀ ਵੀ ਚੋਣ ਕੀਤੀ ਗਈ। ਲਾਈਫ਼ ਮੈਂਬਰ ਅਤੇ ਫਾਊਂਡਰ ਮੈਂਬਰਾਂ ਦੀ ਹੋਈ ਮੀਟਿੰਗ ਦੇ ਵਿੱਚ ਅਗਲੇ ਚੇਅਰਮੈਨ ਦੇ ਤੌਰ ‘ਤੇ ਸ. ਜਸਵਿੰਦਰ ਸੰਧੂ ਅਤੇ ਉਪ-ਚੇਅਰਮੈਨ ਦੇ ਤੌਰ ‘ਤੇ ਸ. ਹਰਭਜਨ ਢਾਂਡਾ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਗਿਆ। ਪ੍ਰਬੰਧਕੀ ਕਮੇਟੀ ਵੱਲੋਂ ਦੋਵੇਂ ਚੁਣੇ ਗਏ ਨਵੇਂ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।