ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੀ ਛੁੱਟੀ ਹੋ ਸਕਦੀ…..!

ਚੰਡੀਗੜ੍ਹ, 2 ਅਗਸਤ – ਅੱਜ 3 ਅਗਸਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀ ਹੋਣ ਵਾਲੀ ਕਾਰਜਕਾਰਨੀ ਦੀ ਮੀਟਿੰਗ ‘ਚ ਹੋ ਸਕਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ! ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੂੰ ਗਿਆਨੀ ਗੁਰਬਚਨ ਸਿੰਘ ਦੀ ਥਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਏ ਜਾਣ ਦੇ ਪੂਰੇ ਚਰਚੇ ਚੱਲ ਰਹੇ ਹਨ। ਉਨ੍ਹਥਾਂ ਦੀ ਥਾਂ ਗਿਆਨੀ ਤਰਲੋਚਨ ਸਿੰਘ ਨੂੰ ਜਥੇਦਾਰ ਥਾਪਿਆ ਜਾ ਸਕਦਾ ਹੈ। ਵੈਸੇ,ਖ਼ਬਰ ਇਹ ਵੀ ਹੈ ਕਿ ਗਿਆਨੀ ਤਰਲੋਚਨ ਸਿੰਘ ਦੇ ਨਾਲ-ਨਾਲ 2-3 ਹੋਰ ਉਮੀਦਵਾਰਾਂ ਦੇ ਨਾਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਲਈ ਵਿਚਾਰ ਅਧੀਨ ਹਨ। ਵਿਚਾਰ ਤਾਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਨਾਂਅ ‘ਤੇ ਵੀ ਹੋਈ ਸੀ ਪਰ ਗਰਮ ਖਿਆਲੀ ਹੋਣ ਕਰਕੇ ਘੱਟ ਹੀ ਚਾਂਸ਼ ਹਨ।