ਜਯਾ ਨਹੀਂ ਚਾਹੁੰਦੀ ਰੇਖਾ ਲਾਗੇ ਬੈਠੇ…….!

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰਾ ਰੇਖਾ ਦਾ ਨਾਂ ਰਾਜ ਸਭਾ ਲਈ ਨਾਮਜ਼ਦ ਹੋਣ ਤੋਂ ਬਾਅਦ ਨਵਾਂ ਬਖੇੜਾ ਪੈ ਗਿਆ ਹੈ, ਹੁਣ ਅਭਿਨੇਤਾ ਅਮਿਤਾਭ ਬੱਚਨ ਦੀ ਪਤਨੀ ਅਭਿਨੇਤਰੀ ਜਯਾ ਬੱਚਨ ਨਹੀਂ ਚਾਹੁੰਦੀ ਕੇ ਰੇਖਾ ਉਸ ਦੇ ਲਾਗੇ ਬੈਠੇ। ਜ਼ਿਕਰਯੋਗ ਹੈ ਕਿ ਇਸ ਗੱਲ ਦਾ ਖੁਲਾਸਾ ਸੰਸਦ ਦੇ ਰਿਕਾਰਡ ‘ਚੋਂ ਉਸ ਵੇਲੇ ਹੋਇਆ ਜਦੋਂ ਸਮਾਜਵਾਦੀ ਪਾਰਟੀ ਦੀ ਰਾਜ ਸਭਾ ਮੈਂਬਰ ਜਯਾ ਨੇ ਰੇਖਾ ਨੂੰ ਆਪਣੀ ਸੀਟ ਦੇ ਨੇੜੇ ਹੀ ਸੀਟ ਅਲਾਟ ਕੀਤੇ ਜਾਣ ‘ਤੇ ਆਪਣੀ ਸੀਟ ਬਦਲਣ ਲਈ ਲਿਖਤੀ ਅਰਜ਼ੀ ਦਿੱਤੀ ਹੈ। ਰਾਜ ਸਭਾ ਵਿੱਚ ਜਯਾ ਨੂੰ 91 ਨੰਬਰ ਸੀਟ ਮਿਲੀ ਹੋਈ ਸੀ ਜਦੋਂ ਕਿ ਨਵੀਂ ਬਣੀ ਮੈਂਬਰ ਰੇਖਾ ਨੂੰ 99 ਨੰਬਰ ਦੀ ਸੀਟ ਅਲਾਟ ਕੀਤੀ ਗਈ ਹੈ। ਨਵੀਂ ਰਾਜ ਸਭਾ ਮੈਂਬਰ ਰੇਖਾ ਦੀ ਸੀਟ ਕਾਫੀ ਨੇੜੇ ਹੋਣ ਕਰਕੇ ਜਯਾ ਨੇ ਸੀਟ ਬਦਲਣ ਲਈ ਕਿਹਾ ਅਰਜ਼ੀ ਦਿੱਤੀ ਲੱਗ ਦੀ ਹੈ। ਗੌਰਤਲਬ ਹੈ ਕਿ ਰੇਖਾ ਦੀ ਉਨ੍ਹਾਂ ਦੇ ਪਤੀ ਅਮਿਤਾਬ ਬੱਚਨ ਨਾਲ ਕਾਫੀ ਨੇੜਤਾ ਰਹੀ ਹੈ, ਸ਼ਾਇਦ ਇਸੇ ਕਰਕੇ ਜਯਾ ਰਾਜ ਸਭਾ ਵਿੱਚ ਵੀ ਰੇਖਾ ਤੋਂ ਦੂਰੀ ਹੀ ਰਖਣਾ ਚਾਹੁੰਦੀ ਹੈ।