ਜਰਮਨੀ ਨੇ ਬ੍ਰਾਜ਼ੀਲ ਨੂੰ 7-1 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਧੱਕਿਆ

Brazil v Germany: Semi Final - 2014 FIFA World Cup Brazilਬੇਲੋ ਹੋਰਿਜੇਂਟੋ (ਬ੍ਰਾਜ਼ੀਲ) – ਫੀਫਾ ਵਿਸ਼ਵ ਕੱਪ ਦੇ ਪਹਿਲੇ ਸੈਮੀ ਫਾਈਨ ਵਿੱਚ ਜਰਮਨੀ ਨੇ ਮੇਜ਼ਬਾਨ ਬ੍ਰਾਜ਼ੀਲ ਨੂੰ 7-1 ਨਾਲ ਬੂਰੀ ਤਰ੍ਹਾਂ ਹਰਾ ਵਿਸ਼ਵ ‘ਚੋਂ ਬਾਹਰ ਦਾ ਰਾਹ ਵਿਖਾ ਦਿੱਤਾ। ਮੇਜ਼ਬਾਨ ਟੀਮ ਨੂੰ ਆਪਣੇ ਖਿਡਾਰੀ ਨੇਮਾਰ ਅਤੇ ਸਿਲਵਾ ਦੇ ਵਿਸ਼ਵ ਕੱਪ ‘ਚੋਂ ਬਾਹਰ ਹੋਣ ਦਾ ਨੁਕਸਾਨ ਹੋਇਆ ਹੈ। ਹੁਣ ਦੂਜੇ ਸੈਮੀਫਾਈਨਲ ਅਰਜਨਟੀਨਾ ਤੇ ਹਾਲੈਂਡ ਵਿਚਾਲੇ ਕੱਲ੍ਹ ਹੋਣਾ ਹੈ। ਦੋਵਾਂ ਵਿੱਚੋਂ ਜਿਹੜੀ ਟੀਮ ਜਿੱਤੇਗੀ ਉਹੀ 13 ਜੁਲਾਈ ਦਿਨ ਐਤਵਾਰ ਨੂੰ ਜਰਮਨੀ ਨਾਲ ਭਿੜੇਗੀ।
ਜਰਮਨੀ ਨੇ ਮੈਚ ਦੇ ਪਹਿਲੇ ਹਾਫ਼ ਵਿੱਚ5-0 ਦੀ ਬੜ੍ਹਤ ਬਣਾ ਲਈ ਸੀ। ਜਰਮਨੀ ਲਈ ਸਟ੍ਰਾਈਕਰ ਥਾਮਸ ਮਿਊਲਰ ਨੇ 11ਵੇਂ ਮਿੰਟ, ਮਿਰੋਸਲਾਵ ਕਲੋਸ ਨੇ 23ਵੇਂ ਮਿੰਟ, ਮਿਡਫੀਲਡਰ ਟੋਨੀ ਕਰੂਸ ਨੇ 24ਵੇਂ ਤੇ 26ਵੇਂ ਮਿੰਟ ‘ਚ ਗੋਲ ਕੀਤੇ। ਜਦੋਂ ਕਿ ਦੂਜੇ ਹਾਫ਼ ਵਿੱਚ ਆਂਦ੍ਰੇ ਸ਼ਰਲੇ ਨੇ ਮੈਚ ਦੇ 69ਵੇਂ ਤੇ 79ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਬੜ੍ਹਤ 7-0 ਕਰ ਦਿੱਤੀ। ਬ੍ਰਾਜ਼ੀਲ ਲਈ ਇਕਲੌਤਾ ਗੋਲ ਓਸਕਰ ਨੇ ਮੈਚ ਦੇ ੯੦ਵੇਂ ਮਿੰਟ ਵਿੱਚ ਕੀਤਾ।
ਇਸ ਹਾਰ ਨਾਲ ਮੇਜ਼ਬਾਨ ਬ੍ਰਾਜ਼ੀਲ ਦਾ ੬ਵੀਂ ਵਾਰ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਅਤੇ ਪੂਰਾ ਦੇਸ਼ ਸੋਗ ਦੀ ਲਹਿਰ ਵਿੱਚ ਡੁੱਬ ਗਿਆ।