ਐਨਆਰਆਈ ਸਭਾ ਦੇ ਪ੍ਰਧਾਨ ਜਸਬੀਰ ਸ਼ੇਰ ਗਿੱਲ ਬਣੇ

ਜਲੰਧਰ – 27 ਜਨਵਰੀ ਨੂੰ ਐਨ. ਆਰ. ਆਈ. ਸਭਾ ਪੰਜਾਬ ਦੇ ਪ੍ਰਧਾਨਗੀ ਦੇ ਅਹੁਦੇ ਦੀਆਂ ਪਈਆਂ ਵੋਟਾਂ ਵਿੱਚ ਸਾਬਕਾ ਉਪ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ ਬਾਜ਼ੀ ਮਾਰ ਗਏ। ਚੋਣ ਅਧਿਕਾਰੀ ਤੇ ਐਸਡੀਐਮ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਕੁੱਲ 1624 ਵੋਟਾਂ ਪਈਆਂ। ਇਨ੍ਹਾਂ ਵਿੱਚੋਂ ਜਸਬੀਰ ਸਿੰਘ ਸ਼ੇਰਗਿੱਲ ਨੂੰ 657, ਕਮਲਜੀਤ ਸਿੰਘ ਹੇਅਰ ਨੂੰ 460 ਤੇ ਪ੍ਰੀਤਮ ਸਿੰਘ ਨਾਰੰਗਪੁਰ ਨੂੰ 452 ਵੋਟਾਂ ਮਿਲੀਆਂ। ਸ੍ਰੀ ਸ਼ੇਰਗਿੱਲ ਨੇ ਦੋ ਵਾਰ ਰਹੇ ਪ੍ਰਧਾਨ ਸ੍ਰੀ ਹੇਅਰ ਨੂੰ 197 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਜਦੋਂ ਕਿ 55 ਵੋਟਾਂ ਰੱਦ ਕੀਤੀਆਂ ਗਈਆਂ।