ਜਾਨ ਦਾ ਵਿਆਹ ਜਲਦੀ……..!

ਮੁੰਬਈ – ਬਾਲੀਵੁੱਡ ਹੀਰੋ ਜਾਨ ਅਬ੍ਰਾਹਮ ਜਲਦੀ ਹੀ ਆਪਣੀ ਪ੍ਰੇਮਿਕਾ ਪ੍ਰਿਆ ਰੁੰਚਾਲ ਨਾਲ ਵਿਆਹ ਦੇ ਬੰਨ੍ਹਣ ਵਿੱਚ ਬੱਝ ਸਕਦੇ ਹਨ। ਜਾਨ ਅਬ੍ਰਾਹਮ ਪ੍ਰੇਮਿਕਾ ਪ੍ਰਿਆ ਰੁੰਚਾਲ ਨਾਲ ਆਪਣੇ ਰਿਸ਼ਤੇ ਦੀ ਗੱਲ ਤਾਂ ਪਹਿਲਾਂ ਹੀ ਮੰਨ ਚੁੱਕੇ ਹਨ। ਪਹਿਲਾਂ ਅਫਵਾਹ ਸੀ ਕਿ ਦੋਵਾਂ ਨੇ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ‘ਚ ਵਿਆਹ ਕਰ ਲਿਆ ਹੈ। ਜਾਨ ਅਬ੍ਰਾਹਮ ਨੇ ਇਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਹੈ ਕਿ ਉਨ੍ਹਾਂ ਦਾ ਵਿਆਹ ਸਾਦਗੀ ਵਾਲੇ ਸਮਾਰੋਹ ਵਿੱਚ ਹੋਵੇਗਾ ਪਰ ਕਦੋਂ ਉਨ੍ਹਾਂ ਇਹ ਨਹੀਂ ਦੱਸਿਆ। ਜਾਨ ਨੇ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਵਿਆਹ ਕਿਸੇ ਵੀ ਸਮੇਂ ਹੋ ਸਕਦਾ ਹੈ।