ਜੀਡੀਪੀ ਦੇ ਨਤੀਜੇ ‘ਚ ਐਨਜ਼ੈੱਡ 11 ਸਾਲਾਂ ਤੋਂ ਬਾਅਦ ਆਰਥਿਕ ਮੰਦੀ ‘ਤੇ ਖੜ੍ਹਾ ਨਜ਼ਰ ਆ ਰਿਹਾ

ਆਕਲੈਂਡ, 17 ਸਤੰਬਰ – ਕੋਵਿਡ -19 ਮਹਾਂਮਾਰੀ ਦੀ ਮਾਰ ਜਿੱਥੇ ਦੁਨੀਆ ਭਰ ਦੀ ਅਰਥਵਿਵਸਥਾ ‘ਤੇ ਪੈ ਰਹੀ ਹੈ ਉੱਥੇ ਹੀ ਨਿਊਜ਼ੀਲੈਂਡ ਵੀ ਇਸ ਤੋਂ ਬਚ ਨਹੀਂ ਸਕਿਆ ਤੇ ਹੁਣ ਨਿਊਜ਼ੀਲੈਂਡ ਅਧਿਕਾਰਤ ਤੌਰ ‘ਤੇ 11 ਸਾਲਾਂ ਤੋਂ ਬਾਅਦ ਆਪਣੀ ਪਹਿਲੀ ਆਰਥਿਕ ਮੰਦ ਵਿੱਚ ਖੜ੍ਹਾ ਨਜ਼ਰ ਆ ਰਿਹਾ ਹੈ।
ਨਿਊਜ਼ੀਲੈਂਡ ਦਾ ਕੁਲ ਘਰੇਲੂ ਉਤਪਾਦ (ਜੀਡੀਪੀ) ਜੂਨ ਦੀ ਤਿਮਾਹੀ (ਕੁਆਟਰ) ਵਿੱਚ ਰਿਕਾਰਡ 12.2% ਨਾਲ ਸੁੰਗੜ ਗਿਆ, ਕਿਉਂਕਿ ਕੋਵਿਡ -19 ਤਾਲਾਬੰਦੀ ਅਤੇ ਸਰਹੱਦ ਬੰਦ ਹੋਣ ਨਾਲ ਆਰਥਿਕ ਪੈਦਾਵਾਰ ਰੁਕ ਗਈ। ਮੰਦੀ ਦੇ ਤਕਨੀਕੀ ਮਾਪ ਦੇ ਮੁਤਾਬਿਕ ਇਹ ਨਕਾਰਾਤਮਿਕ ਵਾਧੇ ਦੀ ਦੂਜੀ ਲਗਾਤਾਰ ਤਿਮਾਹੀ ਹੈ। NZ ਡਾਲਰ ਵਿੱਚ ਖ਼ਬਰ ਤੋਂ ਬਾਅਦ US67.4c ਵਿੱਚ ਕੋਈ ਤਬਦੀਲੀ ਨਹੀਂ ਹੋਈ।
ਅਰਥਸ਼ਾਸਤਰੀ 11 ਤੋਂ 14% ਦੇ ਗਿਰਾਵਟ ਦੀ ਭਵਿੱਖ ਬਾਣੀ ਕਰ ਰਹੇ ਸਨ, ਹਾਲਾਂਕਿ ਸਰਹੱਦਾਂ ਦੇ ਬੰਦ ਹੋਣ ਅਤੇ ਸ਼ੁਰੂਆਤੀ ਤਾਲਾਬੰਦੀ ਤੋਂ ਬਾਅਦ ਪੂਰਵ-ਅਨੁਮਾਨਾਂ ਵਿੱਚ ਨਾਟਕੀ ਢੰਗ ਨਾਲ ਸੁਧਾਰ ਹੋਇਆ। ਉਸ ਵੇਲੇ ਖ਼ਜ਼ਾਨਾ ਅਧਿਕਾਰੀਆਂ ਨੇ ਇਸ ਅਰਸੇ ਦੌਰਾਨ 23.5% ਗਿਰਾਵਟ ਦੀ ਭਵਿੱਖਬਾਣੀ ਕੀਤੀ ਸੀ। ਜਦੋਂ ਕਿ ਹਾਲ ਹੀ ਵਿੱਚ ਏਐਨਜ਼ੈੱਡ ਦੇ ਅਰਥਸ਼ਾਸਤਰੀਆਂ ਨੇ ਆਪਣੀ ਚੋਣ ਵਿੱਚ 17.5% ਦੀ ਗਿਰਾਵਟ ਤੋਂ 12.5% ਗਿਰਾਵਟ ਤੱਕ ਦੀ ਸੋਧ ਕੀਤੀ।
ਸਟੈਟਸ ਐਨਜ਼ੈੱਡ ਨੇ ਕਿਹਾ, ‘ਕੋਵਿਡ -19 ਤੋਂ ਬਚਣ ਵਾਲੇ ਉਪਾਵਾਂ ਦੇ ਕਾਰਣ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜੀਡੀਪੀ ਵਿੱਚ ਇਤਿਹਾਸਕ ਤੌਰ ‘ਤੇ ਵੱਡੇ ਪੱਧਰ ‘ਤੇ ਗਿਰਾਵਟ ਆਈ ਹੈ, ਦੇਸ਼ਾਂ ਦੇ ਨਤੀਜੇ ਉਨ੍ਹਾਂ ਦੇ ਹੁੰਗਾਰੇ ਦੇ ਸੁਭਾਅ ਤੇ ਸਮੇਂ ਅਤੇ ਉਨ੍ਹਾਂ ਦੀ ਆਰਥਿਕਤਾ ਦੀ ਬਣਤਰ ਨੂੰ ਦਰਸਾਉਂਦੇ ਹਨ’।
ਨਿਊਜ਼ੀਲੈਂਡ ਦਾ ਨਤੀਜਾ ਆਸਟਰੇਲੀਆ ਵਿੱਚ 7.0%, ਕੈਨੇਡਾ ਵਿੱਚ 11.5%, ਜਾਪਾਨ ਵਿੱਚ 7.9%, ਇੰਗਲੈਂਡ ਵਿੱਚ 20.4% ਅਤੇ ਅਮਰੀਕਾ ਵਿੱਚ 9.1% ਦੀ ਗਿਰਾਵਟ ਨਾਲ ਤੁਲਨਾ ਕਰਦਾ ਹੈ। ਨਿਊਜ਼ੀਲੈਂਡ ਦੀ ਸਰਹੱਦ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ 19 ਮਾਰਚ 2020 ਨੂੰ ਬੰਦ ਹੋ ਗਈ ਸੀ ਅਤੇ ਜੂਨ 2020 ਦੀ ਤਿਮਾਹੀ ਦੌਰਾਨ ਬੰਦ ਰਹੀ। ਕੁੱਝ ਇੰਡਸਟਰੀਜ਼ ਜੂਨ ਤਿਮਾਹੀ ਦੇ ਦੌਰਾਨ ਸਰਹੱਦ ਬੰਦ ਹੋਣ ਅਤੇ ਅਲਰਟ ਲੈਵਲ ਦੀਆਂ ਪਾਬੰਦੀਆਂ ਦੁਆਰਾ ਦੂਜਿਆਂ ਨਾਲੋਂ ਵਧੇਰੇ ਪ੍ਰਭਾਵਿਤ ਹੋਏ ਸਨ।
ਨੈਸ਼ਨਲ ਅਕਾਊਂਟਸ ਸੀਨੀਅਰ ਮੈਨੇਜਰ ਪਾਲ ਪਾਸਕੋ ਨੇ ਕਿਹਾ ਕਿ ਪਰਚੂਨ, ਰਿਹਾਇਸ਼ ਅਤੇ ਰੈਸਟੋਰੈਂਟਾਂ ਅਤੇ ਆਵਾਜਾਈ ਜਿਹੇ ਉਦਯੋਗਾਂ ਦੇ ਉਤਪਾਦਨ ਵਿੱਚ ਮਹੱਤਵਪੂਰਣ ਗਿਰਾਵਟ ਆਈ ਕਿਉਂਕਿ ਉਹ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਅਤੇ ਦੇਸ਼ ਭਰ ਵਿੱਚ ਸਖ਼ਤ ਤਾਲਾਬੰਦੀ ਕਾਰਣ ਸਭ ਤੋਂ ਵੱਧ ਸਿੱਧੇ ਪ੍ਰਭਾਵਿਤ ਹੋਏ ਹਨ। ਹੋਰ ਉਦਯੋਗ ਜਿਵੇਂ ਕਿ ਖਾਣ ਅਤੇ ਪੀਣ ਵਾਲੇ ਉਤਪਾਦਨ ਅਤੇ ਜ਼ਰੂਰੀ ਸੇਵਾਵਾਂ ਵਰਗੇ ਬਹੁਤ ਘੱਟ ਗਏ।
ਮੌਜੂਦਾ ਜੀਡੀਪੀ ਢਾਂਚੇ ਦੇ ਅਧੀਨ, ਜੋ 1987 ਵਿੱਚ ਤਿਆਰ ਕੀਤਾ ਗਿਆ ਸੀ। ਗੌਰਤਲਬ ਹੈ ਕਿ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਗਿਰਾਵਟ ਮਾਰਚ 1991 ਦੀ ਤਿਮਾਹੀ ਵਿੱਚ 2.4% ਦੀ ਗਿਰਾਵਟ ਸੀ। ਜਦੋਂ ਕਿ ਸਟੈਟਸ ਐਨਜ਼ੈੱਡ ਦਾ ਕਹਿਣਾ ਹੈ ਕਿ ਪਿਛਲੇ ਢਾਂਚੇ ਦੇ ਅਧੀਨ, ਜੋ ਕਿ 1955 ਦੀ ਹੈ, ਦਸੰਬਰ 1977 ਵਿੱਚ ਸਭ ਤੋਂ ਵੱਡੀ ਗਿਰਾਵਟ 4.4% ਸੀ।
ਨਿਊਜ਼ੀਲੈਂਡ ਦੀ ਆਖ਼ਰੀ ਮੰਦੀ ਸਾਲ 2009 ਦੀ ਜੂਨ ਤਿਮਾਹੀ ਵਿੱਚ ਖ਼ਤਮ ਹੋਈ ਸੀ। ਸਾਲਾਨਾ ਦਰ ਦੇ ਅਧਾਰ ‘ਤੇ ਜੂਨ 2020 ਦੇ ਅੰਤ ਤੱਕ ਜੀਡੀਪੀ ਦਰ 2% ਡਿੱਗ ਗਈ। ਇਹ 2010 ਤੋਂ ਬਾਅਦ ਪਹਿਲੀ ਸਲਾਨਾ ਗਿਰਾਵਟ ਹੈ।
ਸਟੈਟਸ ਐਨਜ਼ੈੱਡ ਨੇ ਕਿਹਾ ਕਿ ਜੂਨ 2020 ਦੀ ਤਿਮਾਹੀ ਵਿੱਚ ਕੋਵਿਡ -19 ਰਿਪੌਂਸ ਉਪਾਵਾਂ ਦੀ ਗਤੀ ਅਤੇ ਪੈਮਾਨੇ ਨੇ ਮਾਪ ਦੀਆਂ ਕਈ ਚੁਣੌਤੀਆਂ ਪੇਸ਼ ਕੀਤੀਆਂ। ਜੀਡੀਪੀ ਦੇ ਅਨੁਮਾਨਾਂ ਦੇ ਸੰਕਲਪਾਂ ਵਿੱਚ ਸਟੈਟਸ ਐਨਜ਼ੈੱਡ ਨੇ ਉਨ੍ਹਾਂ ਖੇਤਰਾਂ ਦਾ ਪ੍ਰਤੀਕਰਮ ਕਰਨ ਲਈ ਵਧੇਰੇ ਅੰਕੜੇ ਅਤੇ ਵਿਸ਼ਲੇਸ਼ਣ ਦੀ ਵਰਤੋਂ ਕੀਤੀ ਹੈ ਜਿੱਥੇ ਸਟੈਂਡਰਡ ਪਹੁੰਚ ਦੀ ਸੀਮਾਵਾਂ ਹਨ। ਇਸ ਵਾਧੂ ਕੰਮ ਦਾ ਅਰਥ ਹੈ ਕਿ ਤਿਮਾਹੀ ਦੇ ਦੌਰਾਨ ਕੋਵਿਡ -19 ਦਾ ਪ੍ਰਭਾਵ ਨੂੰ ਜੀਡੀਪੀ ਦੇ ਭਰੋਸੇਮੰਦ ਪਹਿਲੇ ਅਨੁਮਾਨਾਂ ਨੂੰ ਪੈਦਾ ਕਰਨ ਦੇ ਲਈ ਜਿੰਨਾ ਸੰਭਵ ਹੋ ਸਕੇ ਸਟਿੱਕ ਹਿਸਾਬ ਦਿੱਤਾ ਗਿਆ ਹੈ।
ਪਾਸਕੋ ਨੇ ਕਿਹਾ ਕਿ, ‘ਅੱਜ ਦੇ ਨਤੀਜੇ ਜੂਨ 2020 ਦੀ ਤਿਮਾਹੀ ਵਿੱਚ ਸਮੁੱਚੀ ਆਰਥਿਕ ਗਤੀਵਿਧੀ ਦੇ ਪਹਿਲੇ ਅਧਿਕਾਰਤ ਅਨੁਮਾਨ ਨੂੰ ਦਰਸਾਉਂਦੇ ਹਨ’। ਉਨ੍ਹਾਂ ਕਿਹਾ ਹਮੇਸ਼ਾ ਦੀ ਤਰਾਂ, ਅਸੀਂ ਇਸ ਸ਼ੁਰੂਆਤੀ ਦ੍ਰਿਸ਼ ਨੂੰ ਸੋਧਣ ਅਤੇ ਸੰਸ਼ੋਧਿਤ ਕਰਨ ਦੀ ਉਮੀਦ ਕਰਾਂਗੇ ਕਿਉਂਕਿ ਹੋਰ ਸੰਪੂਰਨ ਅੰਕੜੇ ਉਪਲਬਧ ਹੋਣਗੇ। ਜੀਡੀਪੀ ਅਨੁਮਾਨਾਂ ਨੂੰ ਵਧੇਰੇ ਵਿਸਥਾਰ ਵਜੋਂ ਅੱਪਡੇਟ ਕੀਤਾ ਜਾਵੇਗਾ ਪਰ ਜੇ ਘੱਟ ਸਮੇਂ ਸਿਰ ਜਾਣਕਾਰੀ ਹੱਥ ਵਿੱਚ ਆਉਂਦੀ ਹੈ। ਇਹ ਨਿਊਜ਼ੀਲੈਂਡ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਿਆਰੀ ਅਭਿਆਸ ਦੇ ਅਨੁਕੂਲ ਹੈ।