ਟਰਾਂਸਜੈਂਡਰ ਲਿਫ਼ਟਰ ਲੌਰੇਲ ਹੂਬਾਰਡ ਦੀ ਕਾਮਨਵੈਲਥ ਗੇਮਜ਼ ਲਈ ਚੋਣ

ਆਕਲੈਂਡ, 24 ਨਵੰਬਰ – ਵੇਟਲਿਫ਼ਟਰ ਲੌਰੇਲ ਹੂਬਾਰਡ ਕਾਮਨਵੈਲਥ ਗੇਮਜ਼ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਟਰਾਂਸਜੈਂਡਰ ਐਥਲੀਟ ਬਣ ਜਾਵੇਗਾ। ਅੱਜ ਟਰਾਂਸਜੈਂਡਰ ਲਿਫ਼ਟਰ ਹੂਬਾਰਡ ਨੂੰ ਨਿਊਜ਼ੀਲੈਂਡ ਵੇਟਲਿਫ਼ਟਿੰਗ ਟੀਮ ਵਿੱਚ ਸ਼ਾਮਿਲ ਕੀਤਾ ਗਿਆ, ਜੋ +90 ਕਿੱਲੋਗ੍ਰਾਮ ਵਰਗ ਦੇ ਮੁਕਾਬਲੇ ਵਿੱਚ ਹਿੱਸਾ ਲਵੇਗੀ।
ਹੂਬਾਰਡ (ਪਹਿਲਾਂ ਗੈਵਿਨ) ਨੂੰ ਦਰਸਾਉਣਾ ਸੀ ਕਿ ਨਿਊਜ਼ੀਲੈਂਡ ਲਈ ਖੇਡਣ ਤੋਂ ਪਹਿਲਾਂ ਉਸ ਦੇ ਟੈਸਟੋਸਟੋਰਨ ਦਾ ਪੱਧਰ 12 ਮਹੀਨਿਆਂ ਲਈ ਇੱਕ ਨਿਯਤ ਹੱਦ ਤੋਂ ਹੇਠਾਂ ਸੀ। ਹੂਬਾਰਡ, ਮੁਊਸੀਲੀ ਰਾਜੇ ਦੀ ਧੀ ਅਤੇ ਆਕਲੈਂਡ ਦੇ ਸਾਬਕਾ ਮੇਅਰ ਡਿੱਕ ਹੂਬਾਰਡ ਨੇ ਨਿਊਜ਼ੀਲੈਂਡ ਉਲੰਪਿਕ ਵੇਟਲਿਫ਼ਟਿੰਗ ਦੇ ਸਾਰੇ ਪ੍ਰੋਟੋਕੋਲਸ ਨਾਲ ਮਿਲਦੇ ਹਨ।
ਲਿਫ਼ਟਰ ਹੂਬਾਰਡ ਹੁਣ ਅਗਲੇ ਸਾਲ ਗੋਲਡ ਕੋਸਟ ਵਿਖੇ ਹੋਣ ਵਾਲੀਆਂ ਕਾਮਨਵੈਲਥ ਗੇਮਜ਼ ਵਿੱਚ ਨਿਊਜ਼ੀਲੈਂਡ ਤੋਂ ਜਾਣ ਵਾਲੀ 12 ਮੈਂਬਰਾਂ ਵਾਲੀ ਵੇਟਲਿਫ਼ਟਿੰਗ ਟੀਮ ਦਾ ਹਿੱਸਾ ਬਣ ਗਈ ਹੈ।
ਇਸ ਤੋਂ ਇਲਾਵਾ 12 ਮੈਂਬਰੀ ਟੀਮ ‘ਚ ਹੋਰ ਲਿਫ਼ਟਰ ਗਲਾਸਗੋ 2014 ਦੇ ਸੋਨ ਤਗਮਾ ਜੇਤੂ ਰਿਚਰਡ ਪੈਟਰਸਨ (-85 ਕਿੱਲੋਗ੍ਰਾਮ), ਚਾਂਦੀ ਦਾ ਤਗਮਾ ਜੇਤੂ ਸਟਾਨਿਸਲਾਵ ਚਾਲੇਵ (-105 ਕਿੱਲੋਗ੍ਰਾਮ) ਅਤੇ ਮਹਿਲਾ ਵਰਗ ‘ਚ ਕਾਂਸੇ ਦਾ ਤਗਮਾ ਜੇਤੂ ਟ੍ਰੈਸੀ ਲੰਬਰਰੇਸ (ਹੁਣ -90 ਕਿੱਲੋਗ੍ਰਾਮ ਲੜ ਰਹੇ ਹਨ) ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ 38 ਸਾਲਾ ਰਿਚਰਡ ਪੈਟਰਸਨ ਗੋਲਡ ਕੋਸਟ 2018 ਵਿੱਚ ਇਤਿਹਾਸ ਸਿਰਜ ਦੇਵੇਗਾ, ਕਿਉਂਕਿ ਉਹ ਚਾਰ ਰਾਸ਼ਟਰਮੰਡਲ ਖੇਡਾਂ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਵਾਲਾ ਪਹਿਲਾ ਵੇਟਲਿਫ਼ਟਰ ਹੋਵੇਗਾ।
ਮਹਿਲਾ ਟੀਮ ਵਿੱਚ ਏਲੇਥਾ ਬੂਨ (-58 ਕਿੱਲੋਗ੍ਰਾਮ) ਅਤੇ ਐਂਡਰੀਆ ਮਿੱਲਰ (-69 ਕਿੱਲੋਗ੍ਰਾਮ) ਹਨ ਜਿਨ੍ਹਾਂ ਨੇ ਪਹਿਲਾਂ ਵੱਖੋ-ਵੱਖਰੇ ਖੇਡ ਵਰਗ ਦੇ ਮੁਕਾਬਲਿਆਂ ਵਿੱਚ ਰਾਸ਼ਟਰਮੰਡਲ ਖੇਡਾਂ ‘ਚ ਹਿੱਸਾ ਲਿਆ ਸੀ। ਬੂਨ ਨੇ ਕੁਆਲਾਲੰਪੁਰ 1998 ਵਿੱਚ ਨਿਊਜ਼ੀਲੈਂਡ ਅਤੇ ਜਿਮਨਾਸਟਿਕ ਵਿੱਚ ਮੈਨਚੇਸਟਰ 2002 ਕਾਮਨਵੈਲਥ ਗੇਮਜ਼ ਦੀ ਨੁਮਾਇੰਦਗੀ ਕੀਤੀ, ਜਦੋਂ ਕਿ ਮਿੱਲਰ ਨੇ ਦਿੱਲੀ 2010 ਵਿੱਚ ਹਡੱਲਸ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ। ਇਨ੍ਹਾਂ ਤੋਂ ਇਲਾਵਾ ਫਿਲਿਪ ਪੈਟਰਸਨ (-53 ਕਿੱਲੋਗ੍ਰਾਮ), ਬੇਲੀ ਰੋਜ਼ਰਸ (-75 ਕਿੱਲੋਗ੍ਰਾਮ), ਟ੍ਰੈਸੀ ਲੰਬਰਰੇਸ (-90 ਕਿੱਲੋਗ੍ਰਾਮ) ਹਨ।
ਪੁਰਸ਼ਾਂ ਦੀ ਟੀਮ ਵਿਚ ਰਿਚੀ ਪੈਟਰਸਨ ਅਤੇ ਚਾਲੇਵ ਨਾਲ ਖੇਡ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਖਿਡਾਰੀ ਵੈਸਟਰ ਵਿੱਲਲੋਨ (-69 ਕਿੱਲੋਗ੍ਰਾਮ), ਕੈਮਰਨ ਮੈਕਟੈਗਾਰਟ (-77 ਕਿੱਲੋਗ੍ਰਾਮ) ਅਤੇ ਡੇਵਿਡ ਲਿਟੀ (+105 ਕਿੱਲੋਗ੍ਰਾਮ) ਹਨ। ਗਲਾਸਗੋ ਵਿੱਚ 12ਵੇਂ ਸਥਾਨ ਉੱਤੇ ਰਹਿਣ ਵਾਲੇ ਇਯਾਨ ਅਰਨੇਸਟੋ ਗਿਨੀਰੇਸ (-62 ਕਿੱਲੋਗ੍ਰਾਮ) ਦੀ ਇਕ ਹੋਰ ਕਾਮਨਵੈਲਥ ਗੇਮਜ਼ ਲਈ ਵਾਪਸੀ ਹੋਈ ਹੈ।
ਗੌਰਤਲਬ ਹੈ ਕਿ ਨਿਊਜ਼ੀਲੈਂਡ ਨੇ ਕਾਮਨਵੈਲਥ ਗੇਮਜ਼ ‘ਚ ਹੁਣ ਤੱਕ 39 ਵੇਟਲਿਫ਼ਟਿੰਗ ਤਗਮੇ ਜਿੱਤੇ ਹਨ। ਵੇਟਲਿਫ਼ਟਿੰਗ ਚੋਣ ਨਿਊਜ਼ੀਲੈਂਡ ਦੇ ਕਾਮਨਵੈਲਥ ਗੇਮਜ਼ ਟੀਮ ਦੇ ਆਕਾਰ ਨੂੰ 4 ਖੇਡਾਂ ਵਿੱਚ 25 ਐਥਲੀਟਾਂ ਤੱਕ ਲੈ ਜਾਂਦੀ ਹੈ।
ਗੋਲਡ ਕੋਸਟ 2018 ਲਈ ਚੁਣੀ ਗਈ ਵੇਟਲਿਫ਼ਟਿੰਗ ਟੀਮ ਦੇ ਨਾਮ ਹਨ :
ਮਹਿਲਾ ਟੀਮ
ਫਿਲਿਪ ਪੈਟਰਸਨ (-53 ਕਿੱਲੋਗ੍ਰਾਮ)
ਏਲੇਥਾ ਬੂਨ (-58 ਕਿੱਲੋਗ੍ਰਾਮ)
ਐਂਡਰੀਆ ਮਿੱਲਰ (-69 ਕਿੱਲੋਗ੍ਰਾਮ)
ਬੇਲੀ ਰੋਜ਼ਰਸ (-75 ਕਿੱਲੋਗ੍ਰਾਮ)
ਟ੍ਰੈਸੀ ਲੰਬਰਰੇਸ (-90 ਕਿੱਲੋਗ੍ਰਾਮ)
ਲੌਰੇਲ ਹੂਬਾਰਡ (+90 ਕਿੱਲੋਗ੍ਰਾਮ)
ਪੁਰਸ਼ ਟੀਮ
ਇਯਾਨ ਅਰਨੇਸਟੋ ਗਿਨੀਰੇਸ (-62 ਕਿੱਲੋਗ੍ਰਾਮ)
ਵੈਸਟਰ ਵਿੱਲਲੋਨ (-69 ਕਿੱਲੋਗ੍ਰਾਮ)
ਕੈਮਰਨ ਮੈਕਟੈਗਾਰਟ (-੭੭ ਕਿੱਲੋਗ੍ਰਾਮ)
ਰਿਚਰਡ ਪੈਟਰਸਨ (-85 ਕਿੱਲੋਗ੍ਰਾਮ)
ਸਟਾਨਿਸਲਾਵ ਚਾਲੇਵ (-105 ਕਿੱਲੋਗ੍ਰਾਮ)
ਡੇਵਿਡ ਲਿਟੀ (+105 ਕਿੱਲੋਗਰਾਮ)