ਟਰੰਪ ਅਤੇ ਜੋਂਗ ਦੇ ਵਿੱਚ ਇਤਿਹਾਸਿਕ ਗੱਲਬਾਤ ਸਮਾਪਤ

ਅਮਰੀਕੀ ਰਾਸ਼ਟਰਪਤੀ ਟਰੰਪ ਤੇ ਉੱਤਰ ਕੋਰੀਆ ਦੇ ਆਗੂ ਕਿਮ ਇਤਿਹਾਸਕ ਸਿਖਰ ਮੀਟੰਗ ਦੌਰਾਨ ਹੱਥ ਮਿਲਾਉਂਦੇ ਹੋਏ

ਸਿੰਗਾਪੁਰ, 12 ਜੂਨ – ਇੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਵਿਚਾਲੇ ਪਹਿਲੀ ਇਤਿਹਾਸਿਕ ਸਿਖਰ ਬੈਠਕ ਖ਼ਤਮ ਹੋ ਗਈ ਹੈ। ਦੋਵੇਂ ਆਗੂਆਂ ਵਿਚਾਲੇ ਇਹ ਮੀਟਿੰਗ ਲਗਭਗ 50 ਮਿੰਟ ਤੱਕ ਚੱਲੀ। ਮੀਟਿੰਗ ਖ਼ਤਮ ਕਰਕੇ ਬਾਹਰ ਨਿਕਲਦੇ ਹੋਏ ਟਰੰਪ ਅਤੇ ਕਿਮ ਮੁਸਕਰਾਉਂਦੇ ਨਜ਼ਰ ਆਏ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਮੀਟਿੰਗ ਬਹੁਤ ਚੰਗੀ ਰਹੀ।
ਦੋਵੇਂ ਆਗੂਆਂ ਦੇ ਵਿੱਚ ਇਹ ਮੀਟਿੰਗ ਸਿੰਗਾਪੁਰ ਸਥਿਤ ਕਪੈਲਾ ਰਿਜ਼ਾਰਟ ਵਿੱਚ ਹੋਈ ਸੀ। ਮੀਟਿੰਗ ਦੇ ਬਾਅਦ ਦੋਵੇਂ ਆਗੂ ਬਾਲਕੋਨੀ ‘ਚ ਨਾਲ ਬਾਹਰ ਆਉਂਦੇ ਵਿਖੇ ਅਤੇ ਹੱਥ ਹਿਲਾ ਕੇ ਅਭਿਵਾਦਨ ਵੀ ਕੀਤਾ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਨੇ ਬੇਹੱਦ ਗਰਮਜੋਸ਼ੀ ਨਾਲ ਇੱਕ-ਦੂਜੇ ਦਾ ਸਵਾਗਤ ਕੀਤਾ ਅਤੇ ਹੱਥ ਮਿਲਾਇਆ।
ਏਪੀ ਖ਼ਬਰ ਏਜੰਸੀ ਦੇ ਮੁਤਾਬਿਕ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਮੁਲਾਕਾਤ ਵਾਲੀ ਥਾਂ ਕਪੈਲਾ ਰਿਜ਼ਾਰਟ ‘ਤੇ ਸਵੇਰੇ ਹੀ ਪਹੁੰਚ ਗਏ ਸਨ। ਟਰੰਪ ਅਤੇ ਕਿਮ ਇਸ ਵਕਤ ਸਿੰਗਾਪੁਰ ਦੇ ਵੱਖ-ਵੱਖ ਹੋਟਲਾਂ ਵਿੱਚ ਠਹਿਰੇ ਹੋਏ ਹਨ। ਕਿਮ ਜਿੱਥੇ ਸੇਂਟ ਰੀਜਸ ਹੋਟਲ ਵਿੱਚ ਠਹਿਰੇ ਹਨ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੁੱਝ ਹੀ ਦੂਰੀ ਉੱਤੇ ਸਥਿਤ ਸ਼ਾਂਗਰੀ ਲਆ ਹੋਟਲ ਵਿੱਚ ਠਹਿਰੇ ਹੋਏ ਹਨ। ਦੋਵਾਂ ਦੀ ਮੁਲਾਕਾਤ ਤੋਂ ਪਹਿਲਾਂ ਹੀ ਪੂਰੇ ਸੇਂਟੋਸਾ ਟਾਪੂ ਨੂੰ ਕਿੱਲੇ ਵਿੱਚ ਤਬਦੀਲ ਕੀਤਾ ਗਿਆ ਸੀ।