ਟਰੰਪ ਤੇ ਜੋਅ ਬਿਡੇਨ ਵਿਚਾਲੇ ਚੋਣਾਂ ਤੋ ਪਹਿਲਾਂ ਪਹਿਲੀ ਬਹਿਸ 29 ਸਤੰਬਰ ਨੂੰ ਹੋਵੇਗੀ

ਵਾਸ਼ਿੰਗਟਨ, 28 ਜੁਲਾਈ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕਰੈਟਿਕ ਉਮੀਦਵਾਰ ਜੋਅ ਬਿਡੇਨ ਵਿਚਾਲੇ ਚੋਣਾਂ ਤੋਂ ਪਹਿਲਾਂ ਪਹਿਲੀ ਬਹਿਸ ਕਲੈਵਲੈਂਡ, ਓਹੀਓ ਵਿਚ ਹੋਵੇਗੀ। ਇਹ ਐਲਾਨ ਰਾਸ਼ਟਰਪਤੀ ਦੇ ਅਹੁਦੇ ਸਬੰਧੀ ਬਹਿਸ ਕਮਿਸ਼ਨ ਨੇ ਕੀਤਾ ਹੈ। ਪਹਿਲਾਂ ਇਹ ਬਹਿਸ ਨੋਟਰ ਡੇਮ ਯੂਨੀਵਰਸਿਟੀ ਵਿਚ ਹੋਣੀ ਸੀ ਪਰ ਯੂਨੀਵਰਸਿਟੀ ਨੇ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਬਹਿਸ ਦੀ ਮੇਜ਼ਬਾਨੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਹ ਬਹਿਸ 29 ਸਤੰਬਰ ਨੂੰ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਤੇ ਕਲੈਵਲੈਂਡ ਕਲੀਨਕ ਵੱਲੋਂ ਸਾਂਝੇ ਤੌਰ ‘ਤੇ ਯੂਨੀਵਰਸਿਟੀ ਦੇ ਹੈਲਥ ਐਜੂਕੇਸ਼ਨ ਕੈਂਪਸ ਵਿਚ ਆਯੋਜਿਤ ਕੀਤੀ ਜਾਵੇਗੀ।