‘ਟਾਈਗਰ ਜ਼ਿੰਦਾ ਹੈ’ ਦਾ ਦੂਜਾ ਗਾਨਾ ‘ਦਿਲ ਦੀਆਂ ਗੱਲਾਂ’ ਵੀ ਵਾਇਰਲ

ਅਦਾਕਾਰ ਸਲਮਾਨ ਖਾਨ ਅਤੇ ਅਦਾਕਾਰਾ ਕਟਰੀਨਾ ਕੈਫ ਦੀ ਫਿਲਮ ‘ਟਾਈਗਰ ਜ਼ਿੰਦਾ ਹੈ’ ਦਾ ਅਗਲਾ ਗਾਨਾ ‘ਦਿਲ ਦੀਆਂ’ ਗੱਲਾਂ ਰਿਲੀਜ਼ ਹੋ ਗਿਆ ਹੈ। ਇਹ ਗਾਨਾ ਵੀ ਫਿਲਮ ਦੇ ਪਿਛਲੇ ਗਾਨੇ ‘ਸਵੈਗ ਸੇ ਸਵਾਗਤ’ ਦੀ ਤਰ੍ਹਾਂ ਹੀ ਵਾਇਰਲ ਹੋ ਗਿਆ ਹੈ। ਯੂਟਿਊਬ ਉੱਤੇ ਇਸ ਗਾਨੇ ਨੂੰ ਪਿਛਲੇ 12 ਘੰਟਿਆਂ ਵਿੱਚ 40 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲੇ ਹਨ।
‘ਦਿਲ ਦੀਆਂ ਗੱਲਾਂ’ ਨੂੰ ਆਤੀਫ ਅਸਲਮ ਨੇ ਗਾਇਆ ਹੈ ਅਤੇ ਵਿਸ਼ਾਲ-ਸ਼ੇਖਰ ਨੇ ਇਸ ਨੂੰ ਮਿਊਜ਼ਿਕ ਦਿੱਤਾ ਹੈ। ਇਸ ਰੋਮਾਂਟਿਕ ਗਾਨੇ ਨੂੰ ਇਰਸ਼ਾਦ ਕਾਮਿਲ ਨੇ ਲਿਖਿਆ ਹੈ।
ਅਦਾਕਾਰਾ ਕਟਰੀਨਾ ਕੈਫ 2 ਦਸੰਬਰ ਦਿਨ ਸ਼ਨੀਵਾਰ ਨੂੰ ‘ਬਿੱਗ ਬਾਸ 11’ ਦੇ ਵੀਕੰਡ ਦਾ ਵਾਰ ਐਪਿਸੋਡ ਵਿੱਚ ਵੀ ਆਈ ਸੀ। ‘ਟਾਈਗਰ ਜ਼ਿੰਦਾ ਹੈ’ ਦੇ ਨਾਲ ਸਲਮਾਨ ਅਤੇ ਕਟਰੀਨਾ ਦੀ ਜੋੜੀ ੫ ਸਾਲ ਬਾਅਦ ਵੱਡੇ ਪਰਦੇ ਉੱਤੇ ਵਾਪਸ ਪਰਤ ਰਹੀ ਹੈ। ਇਹ ਫਿਲਮ ਕ੍ਰਿਸਮਸ  ਦੇ ਮੌਕੇ ਉੱਤੇ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਸਾਲ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ ‘ਟਿਊਬਲਾਈਟ’ ਬਾਕਸ ਆਫ਼ਿਸ ਉੱਤੇ ਫਲਾਪ ਹੋ ਗਈ ਸੀ। ਅਜਿਹੇ ਵਿੱਚ ਸਲਮਾਨ ਨੂੰ ਇਸ ਫਿਲਮ ਤੋਂ ਕਾਫ਼ੀ ਉਮੀਦਾਂ ਹਨ।