ਟੀ-ਪੁੱਕੀ ਗੁਰਦੁਆਰਾ ਸਾਹਿਬ ਦੀ 13ਵੀਂ ਵਰ੍ਹੇਗੰਢ ਅਤੇ ਵਿਸਾਖੀ ਮੌਕੇ 20 ਅਪ੍ਰੈਲ ਨੂੰ ਵਿਸ਼ੇਸ਼ ਸਮਾਗਮ

tauronga-147-300x225ਆਕਲੈਂਡ, 9 ਅਪ੍ਰੈਲ (ਕੂਕ ਸਮਾਚਾਰ) – ਟੀ-ਪੁੱਕੀ ਗੁਰਦੁਆਰਾ ਸਾਹਿਬ ਦੀ 13ਵੀਂ ਵਰ੍ਹੇਗੰਢ ਅਤੇ ਵਿਸਾਖੀ ਮੌਕੇ 18 ਤੋਂ 20 ਅਪ੍ਰੈਲ ਤੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।
ਪ੍ਰੋਗਰਾਮ ਦਾ ਵੇਰਵਾ : 18 ਅਪ੍ਰੈਲ (ਸ਼ੁੱਕਰਵਾਰ) ਸਵੇਰੇ 9 ਵਜੇ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਅਤੇ 20 ਅਪ੍ਰੈਲ (ਐਤਵਾਰ) ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ। ਨਿਸ਼ਾਨ ਸਾਹਿਬ ਦੇ ਚੋਲੇ ਨੂੰ ਬਦਲਣ ਦੀ ਸੇਵਾ 10 ਵਜੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਤੀ ਜਾਵੇਗੀ। ਕੀਰਤਨ ਦੀਵਾਨ ਵਿੱਚ ਕੀਰਤਨ ਦੀ ਸੇਵਾ ਭਾਈ ਹਰਦੇਵ ਸਿੰਘ ਟੀ-ਪੁੱਕੀ ਵਾਲੇ ਅਤੇ ਭਾਈ ਗੋਬਿੰਦਰ ਸਿੰਘ ਜੀ ਕਰਨਗੇ। ਸਮਾਗਮ ਦੇ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਹਾਜ਼ਰੀ ਭਰ ਦੀ ਅਪੀਲ ਕੀਤੀ ਜਾਂਦੀ ਹੈ।