ਟੀ-20 ਵਰਲਡ ਕੱਪ ‘ਚ ਖੇਡ ਸਕਦੇ ਯੁਵਰਾਜ ਤੇ ਹਰਭਜਨ…!

ਨਵੀਂ ਦਿੱਲੀ (ਏਜੰਸੀ)- –ਟੀਮ ਇੰਡੀਆ ਦੇ ਤੇਜ਼ ਬੱਲੇਬਾਜ਼ ਖਿਡਾਰੀ ਯੁਵਰਾਜ ਸਿੰਘ ਦਾ ਨਾਂ ਟੀ-20 ਵਰਲਡ ਕੱਪ ਦੀ ਸੰਭਾਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਹਰਭਜਨ ਸਿੰਘ ਨੂੰ ਵੀ ਇਸ ਵਾਰ ਮੌਕਾ ਦਿੱਤਾ ਗਿਆ ਹੈ। ਸਤੰਬਰ ਵਿੱਚ ਸ੍ਰੀਲੰਕਾ ‘ਚ ਆਯੋਜਿਤ ਹੋਣ ਵਾਲੇ ਟੀ-20 ਵਰਲਡ ਕੱਪ ਦੀ ਸੰਭਾਵੀ ਟੀਮ ਵਿੱਚ ਕੁਲ ੩੦ ਖਿਡਾਰੀ ਹਨ। ਯੁਵਰਾਜ ਸਿੰਘ ਪਿਛਲੇ ਸਾਲ ਅਮਰੀਕਾ ਵਿੱਚ ਕੈਂਸਰ ਦਾ ਇਲਾਜ ਕਰਵਾ ਕੇ ਵਾਪਸ ਪਰਤੇ ਹਨ। ਉਨ੍ਹਾਂ ਨੂੰ ਫ਼ੇਫੜਿਆਂ ਦਾ ਕੈਂਸਰ ਸੀ। ਗੌਰਤਲਬ ਹੈ ਕਿ ਵਿਸ਼ਵ ਕੱਪ ਵਿੱਚ ਯੁਵਰਾਜ ਨੂੰ ਮੈਨ ਆਫ਼ ਦ ਟੂਰਨਾਮੈਂਟ ਚੁਣਿਆ ਗਿਆ ਸੀ। 2007 ਵਿੱਚ ਦੱਖਣੀ ਅਫ਼ਰੀਕਾ ‘ਚ ਟੀ-20 ਵਿਸ਼ਵ ਕੱਪ ਵਿੱਚ ਵੀ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਗੌਰਤਲਬ ਹੈ ਕਿ 15 ਮੈਂਬਰੀ ਟੀਮਾਂ ਦਾ ਐਲਾਨ ਇਸ 30 ਮੈਂਬਰੀ ਟੀਮ ਵਿੱਚੋਂ 18 ਅਗਸਤ ਤਕ ਕਰਨਾ ਜ਼ਰੂਰੀ ਹੈ।

ਮਹਿੰਦਰ ਸਿੰਘ ਧੋਨੀ, ਵੀਰੇਂਦਰ ਸਹਿਵਾਗ, ਗੌਤਮ ਗੰਭੀਰ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸੁਰੇਸ਼ ਰੈਣਾ, ਆਰ. ਅਸ਼ਵਿਨ, ਪ੍ਰਗਿਆਨ ਓਝਾ, ਉਮੇਸ਼ ਯਾਦਵ, ਅਸ਼ੋਕ ਡਿੰਡਾ, ਅਜਿੰਕਿਆ ਰਹਾਣੇ, ਮਨੋਜ ਤਿਵਾੜੀ, ਰਾਹੁਲ ਸ਼ਰਮਾ, ਵਿਨੈ ਕੁਮਾਰ, ਜ਼ਹੀਰ ਖ਼ਾਨ, ਯੁਵਰਾਜ ਸਿੰਘ, ਰੌਬਿਨ ਉਥੱਪਾ, ਇਰਫਾਨ ਪਠਾਨ, ਯੂਸਫ ਪਠਾਨ, ਮਨਦੀਪ ਸਿੰਘ, ਪਿਯੂਸ਼ ਚਾਵਲਾ, ਰਵਿੰਦਰ ਜਡੇਜਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਹਰਭਜਨ ਸਿੰਘ, ਮੁਨਾਫ ਪਟੇਲ, ਨਮਨ ਓਝਾ, ਦਿਨੇਸ਼ ਕਾਰਤਿਕ, ਪ੍ਰਵੀਨ ਕੁਮਾਰ, ਲਕਸ਼ਮੀਪਤੀ ਬਾਲਾਜੀ।