ਟੇਕ ਮਹਿੰਦਰਾ ਨੇ ਲਈ ਹਚਿਸਨ ਗਲੋਬਲ ਸਰਵਿਸਿਜ਼ ‘ਚ ਹਿੱਸੇਦਾਰੀ

ਨਵੀਂ ਦਿੱਲੀ, 4 ਸਤੰਬਰ (ਏਜੰਸੀ) - ਸਾਫ਼ਟਵੇਅਰ ਸੇਵਾ ਖੇਤਰ ਦੀ ਕੰਪਨੀ ਟੇਕ ਮਹਿੰਦਰਾ ਨੇ ਹਚਿਸਨ ਗਲੋਬਲ ਸਰਵਿਸਿਜ਼ (ਐਚ. ਜੀ. ਐਸ.) ਦਾ 8.71 ਕਰੋੜ ਡਾਲਰ (484.03 ਕਰੋੜ ਰੁਪਏ) ਦੀ ਹਿੱਸੇਦਾਰੀ ਲਈ ਹੈ।
ਟੇਕ ਮਹਿੰਦਰਾ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਹਸਿਚਨ ਗਲੋਬਲ ਸਰਵਿਸਿਜ਼ ਵਿੱਚ 100 ਪ੍ਰਤੀਸ਼ਤ ਦੀ ਹਿੱਸੇਦਾਰੀ 'ਚ 8.71 ਕਰੋੜ ਡਾਲਰਾਂ ਵਿੱਚ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਇਹ ਹਿੱਸੇਦਾਰੀ ਉਨ੍ਹਾਂ ਦੇ ਗਾਹਕ ਪ੍ਰਬੰਧਕ ਖੇਤਰ ਦੀ ਸਮਰੱਥਾ ਵਿੱਚ ਹੈਰਾਨੀਜਨਕ ਵਾਧਾ ਕਰੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਅੱਗੇ ਜਾ ਕੇ ਇਹ ਉਸ ਦੀ ਰਾਜਨੀਤਕ ਯੋਜਨਾ ਦਾ ਮਹੱਤਵਪੂਰਨ ਹਿੱਸਾ ਹੋਵੇਗਾ।