ਟੋਰਾਂਟੋ ‘ਚ ਵੈਨ ਨੇ ਲੋਕਾਂ ਨੂੰ ਕੁਚਲਿਆ, 10 ਦੀ ਮੌਤ ਤੇ ਲਗਭਗ 16 ਜ਼ਖ਼ਮੀ

ਟੋਰਾਂਟੋ, 23 ਅਪ੍ਰੈਲ – ਟੋਰਾਂਟੋ ਡਾਊਨਟਾਊਨ ਵਿੱਚ ਅੱਜ ਇੱਕ ਵੈਨ ਨੇ ਕਈ ਰਾਹਗੀਰਾਂ ਨੂੰ ਕੁਚਲ ਦਿੱਤਾ। ਇਸ ਵਾਰਦਾਤ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਲਗਭਗ 16 ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਫ਼ਿਲਹਾਲ ਇਹ ਨਹੀਂ ਦੱਸਿਆ ਹੈ ਕਿ ਇਸ ਨੂੰ ਜਾਣਬੂੱਝ ਕੇ ਅੰਜਾਮ ਦਿੱਤਾ ਗਿਆ ਜਾਂ ਨਹੀਂ।
ਦੁਰਘਟਨਾ ਦੇ ਬਾਅਦ ਡੇਪਿਉਟੀ ਪੁਲਿਸ ਚੀਫ਼ ਪੀਟਰ ਨੇ ਦੱਸਿਆ ਕਿ ਇਹ ਇੱਕ ਮੁਸ਼ਕਲ ਜਾਂਚ ਸਾਬਤ ਹੋਣ ਜਾ ਰਹੀ ਹੈ।  ਪੁਲਿਸ ਨੇ ਆਰੋਪੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀਟਰ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਘਟਨਾ ਦੇ ਤੁਰੰਤ ਬਾਅਦ ਪੁਲਿਸ ਦੇ ਵੱਲੋਂ ਸਾਹਮਣੇ ਆਈ ਜਾਣਕਾਰੀ ਵਿੱਚ 8-10 ਰਾਹਗੀਰਾਂ ਦੇ ਕੁਚਲੇ ਜਾਣ ਦੀ ਗੱਲ ਕਹੀ ਗਈ ਸੀ।
ਬਾਅਦ ਵਿੱਚ ਡਿਪਟੀ ਪੁਲਿਸ ਚੀਫ਼ ਨੇ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਮੁਕਾਮੀ ਮੀਡੀਆ ਦੇ ਮੁਤਾਬਿਕ ਵੈਨ ਚਾਲਕ ਘਟਨਾ ਦੇ ਬਾਅਦ ਵਾਹਨ ਨੂੰ ਘਟਨਾ ਸਥਲ ਤੋਂ ਲੈ ਕੇ ਭੱਜਣ ਵਿੱਚ ਸਫਲ ਰਿਹਾ ਸੀ ਪਰ ਬਾਅਦ ਵਿੱਚ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।