ਡਾ. ਮਹੀਪ ਸਿੰਘ ਨਹੀਂ ਰਹੇ

12411CD-_PHOTO_DR_-MAHEEP-SINGH_-DELHI_24_11_2015ਨਵੀਂ ਦਿੱਲੀ – 24 ਨਵੰਬਰ ਨੂੰ ਹਿੰਦੀ ਤੇ ਪੰਜਾਬੀ ਦੇ ਉੱਘੇ ਲੇਖਕ 86 ਸਾਲਾ ਡਾ. ਮਹੀਪ ਸਿੰਘ ਦਾ ਦੇਹਾਂਤ ਹੋ ਗਿਆ। ਡਾ. ਮਹੀਪ ਸਿੰਘ ਨੇ ਹਿੰਦੀ ਅਤੇ ਪੰਜਾਬੀ ਵਿੱਚ ਕਰੀਬ 20 ਕਹਾਣੀ ਸੰਗ੍ਰਿਹ ਲਿਖੇ ਹਨ ਤੇ 4 ਨਾਵਲਾਂ ਤੋਂ ਇਲਾਵਾ ਲੇਖਾਂ ਦੀਆਂ ਕਈ ਕਿਤਾਬਾਂ ਹਨ। ਡਾ: ਮਹੀਪ ਸਿੰਘ ਆਪਣੇ ਪਿੱਛੇ ਪਤਨੀ ਦੋ ਬੇਟੇ, ਇਕ ਬੇਟੀ ਛੱਡ ਗਏ ਹਨ। ਉਹ ਅਖ਼ਬਾਰਾਂ ਲਈ ਵੀ ਲਗਾਤਾਰ ਕਾਲਮ ਲਿਖ ਦੇ ਸਨ।