ਤੀਜਾ ਵਿਸ਼ਵ ਕਬੱਡੀ ਕੱਪ ‘ਚ ਨਿਊਜ਼ੀਲੈਂਡ ਟੀਮ ਨੂੰ ਪੂਲ ‘ਬੀ’ ਵਿੱਚ ਰਖਿਆ

ਤੀਜੇ ਵਿਸ਼ਵ ਕਬੱਡੀ ਕੱਪ ਲਈ ਨਿਊਜ਼ੀਲੈਂਡ ਦੀ ਕਬੱਡੀ ਟੀਮ - ਤਸਵੀਰ : ਹ. ਸ. ਬਸਿਆਲਾ

ਆਕਲੈਂਡ, ੨੭ ਨਵੰਬਰ (ਕੂਕ ਖ਼ਬਰ) – ਪੰਜਾਬ ਸਰਕਾਰ ਵਲੋਂ 1 ਦਸੰਬਰ ਤੋਂ 15 ਦਸੰਬਰ ਤੱਕ ਕਰਵਾਏ ਜਾ ਰਹੇ ੨ ਕਰੋੜੀ ਇਨਾਮ ਵਾਲੇ ਤੀਜੇ ਵਿਸ਼ਵ ਕਬੱਡੀ ਕੱਪ ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ਦੀ ਕਬੱਡੀ ਟੀਮ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕੱਪ ਵਿੱਚ ਪੁਰਸ਼ਾਂ ਵਿੱਚ 16 ਤੇ ਔਰਤਾਂ ਦੇ ਵਰਗ ਵਿੱਚ 7 ਟੀਮਾਂ ਹਿੱਸਾ ਲੈ ਰਹੀਆਂ ਹਨ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਹੇਠ ਲਿਖੇ ਖਿਡਾਰੀਆਂ ਦੀ ਚੋਣ ਕੀਤੀ ਹੈ :-
ਹਰਮਿੰਦਰ ਕਾਹਲੋਂ (ਕੈਪਟਨ), ਰਜੀਵ ਪੰਡਿਤ, ਮਨਜੋਤ ਸਿੰਘ ਸੁੱਖਾ ਰਾਜੂ (ਵਾਈਸ ਕੈਪਟਨ), ਦਿਲਾਵਰ ਸਿੰਘ ਹਰੀਪੁਰੀਆ, ਜਤਿੰਦਰ ਪਾਲ ਸਿੰਘ ਸਹੋਤਾ, ਮਨਦੀਪ ਸਿੰਘ ਦਿਆਲਪੁਰ, ਹਰਪ੍ਰੀਤ ਸਿੰਘ ਸੋਨੀ ਲੇਹਲ, ਲਖਬੀਰ ਸਿੰਘ ਲੱਖਾ ਵਡਾਲਾ, ਸੁਖਜਿੰਦਰ ਸਿੰਘ ਸੁੱਖਾ ਰਸੂਲਪੁਰ, ਹਰਕਵਲ ਸਿੰਘ ਸੁੱਖਾ ਰਾਜੂ, ਰਮਨਦੀਪ ਸਿੰਘ ਰੱਮੀ, ਕਮਲਜੀਤ ਸਿੰਘ ਢੱਟ, ਮਨਜੋਤ ਸਿੰਘ ਢਿੱਲੋਂ ਮਾਣਕੋ, ਮਨਦੀਪ ਸਿੰਘ ਖੈਰਾ ਦੋਨਾ, ਜੌਬਨਦੀਪ ਸਿੰਘ ਜੰਡਿਆਲਾ ਗੁਰੂ, ਵਰਿੰਦਰ ਸਿੰਘ ਬਰੇਲੀ (ਕੋਚ) ਅਤੇ ਮਨਜਿੰਦਰ ਸਿੰਘ ਚਮਿਆਰਾ (ਮੈਨੇਜਰ)
ਜ਼ਿਕਰਯੋਗ ਹੈ ਕਿ ਪੁਰਸ਼ਾਂ ਦੇ ਵਰਗ ‘ਚ 16 ਟੀਮਾਂ ਨੂੰ ਚਾਰ ਪੂਲਾ ‘ਚ ਵੰਡਿਆ……….. ਗਿਆ ਹੈ ਜੋ ਆਪਣੇ-ਆਪਣੇ ਪੂਲ ‘ਚ 3-3 ਮੈਚ ਖੇਡਣਗੀਆਂ ਅਤੇ ਹਰ ਪੂਲ ‘ਚ ਸਿਖਰ ‘ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ ‘ਚ ਭਿੜਨਗੀਆਂ। ਜਦੋਂ ਕਿ ਔਰਤਾਂ ਦੇ ਵਰਗ ‘ਚ 7 ਟੀਮਾਂ ਨੂੰ ਦੋ ਪੂਲਾ ‘ਚ ਵੰਡਿਆ ਗਿਆ ਹੈ ਅਤੇ ਹਰ ਪੂਲ ‘ਚ ਸਿਖਰ ‘ਤੇ ਰਹਿਣ ਵਾਲੀਆਂ ਦੋ ਟੀਮਾਂ ਸੈਮੀਫਾਈਨਲ ‘ਚ ਭਿੜਨਗੀਆਂ।
ਗੌਰਤਲਬ ਹੈ ਕਿ ਨਿਊਜ਼ੀਲੈਂਡ ਨੂੰ ਅਸਾਨ ਪੂਲ ਵਿੱਚ ਰਖਿਆ ਗਿਆ ਹੈ ਜਿਸ ਵਿੱਚ ਸਿਰਫ਼ ਕੈਨੇਡਾ ਦਾ ਟੀਮ ਹੀ ਭਾਰੂ ਲੱਗਦੀ ਹੈ ਬਾਕੀ ਨਾਰਵੇ ਤੇ ਸ੍ਰੀਲੰਕਾ ਕੋਈ ਬਹੁਤੀ ਭਾਰੂ ਟੀਮਾਂ ਨਹੀਂ ਹਨ, ਹੁਣ ਸਮਾਂ ਹੀ ਦੱਸੇਗਾ ਕਿ ਇਸ ਅਸਾਨ ਜਿਹੇ ਪੂਲ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੀ ਨਿਊਜ਼ੀਲੈਂਡ ਦੀ ਕਬੱਡੀ ਟੀਮ ਕੀ ਰੰਗ ਵਿਖਾਉਂਦੀ ਦੀ ਹੈ।

ਪੁਰਸ਼ਾਂ ਦੀਆਂ ਟੀਮਾਂ ਦਾ ਵਰਗੀਕਰਣ
ਪੂਲ ‘ਏ’ – ਇੰਗਲੈਂਡ, ਡੈਨਮਾਰਕ, ਭਾਰਤ ਤੇ ਅਫ਼ਗਾਨਿਸਤਾਨ
ਪੂਲ ‘ਬੀ’ – ਕੈਨੇਡਾ, ਨਿਊਜ਼ੀਲੈਂਡ, ਸ੍ਰੀਲੰਕਾ ਤੇ ਨਾਰਵੇ
ਪੂਲ ‘ਸੀ’ – ਇਟਲੀ, ਸਕਾਟਲੈਂਡ, ਪਾਕਿਸਤਾਨ ਤੇ ਸੀਆਰਾਲੋਨ
ਪੂਲ ‘ਡੀ’ – ਈਰਾਨ, ਅਰਜਨਟੀਨਾ, ਅਮਰੀਕਾ ਤੇ ਕੀਨੀਆ

ਔਰਤਾਂ ਦੀਆਂ ਟੀਮਾਂ ਦਾ ਵਰਗੀਕਰਣ
ਪੂਲ ‘ਏ’ – ਕੈਨੇਡਾ, ਡੈਨਮਾਰਕ, ਭਾਰਤ
ਪੂਲ ‘ਬੀ’ – ਮਲੇਸ਼ੀਆ, ਅਮਰੀਕਾ, ਇੰਗਲੈਂਡ ਤੇ ਤੁਰਕਮੇਨਿਸਤਾਨ ਨੂੰ ਰੱਖਿਆ ਗਿਆ ਹੈ।

ਨਿਊਜ਼ੀਲੈਂਡ ਟੀਮ ਦੇ ਮੈਚ :-
2 ਦਸੰਬਰ, ਨਿਊਜ਼ੀਲੈਂਡ ਬਨਾਮ ਨਾਰਵੇ (ਯਾਦਵਿੰਦਰਾ ਸਟੇਡੀਅਮ, ਪਟਿਆਲਾ)
9 ਦਸੰਬਰ – ਨਿਊਜ਼ੀਲੈਂਡ ਬਨਾਮ ਕੈਨੇਡਾ (ਐਮ. ਆਰ. ਕਾਲਜ, ਫ਼ਾਜ਼ਿਲਕਾ)
11 ਦਸੰਬਰ – ਨਿਊਜ਼ੀਲੈਂਡ ਬਨਾਮ ਸ੍ਰੀਲੰਕਾ (ਸਪੋਰਟਸ ਸਟੇਡੀਅਮ ਐਨ. ਐਮ. ਸਰਕਾਰੀ ਕਾਲਜ, ਮਾਨਸਾ)