ਦਵਿੰਦਰ ਕਤਲ ਮਾਮਲੇ ‘ਚ ਪੁਲਿਸ ਨੂੰ ਹਥਿਆਰ ਮਿਲਿਆ

Davinder Picਪਾਪਾਟੋਏਟੋਏ, 12 ਅਗਸਤ – ਦਵਿੰਦਰ ਕੱਤਲ ਮਾਮਲੇ ਵਿੱਚ ਪੁਲਿਸ ਨੇ ਪ੍ਰੈੱਸ ਰਿਲੀਜ਼ ਰਾਹੀ ਜਾਣਕਾਰੀ ਦਿੱਤੀ ਹੈ ਕਿ ਜਿਸ ਚਾਕੂ ਨਾਲ ਦਵਿੰਦਰ ਸਿੰਘ ਦਾ ਕੱਤਲ ਕੀਤਾ ਗਿਆ ਸੀ ਉਹ ਪੁਲਿਸ ਨੂੰ ਮਿਲ ਗਿਆ ਹੈ। ਹੁਣ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਪਬਲਿਕ ਦੀ ਹੋਰ ਸਹਾਇਤਾ ਦੀ ਲੋੜ ਨਹੀਂ ਹੈ।
ਪੁਲਿਸ ਨੇ ਪਬਲਿਕ ਦੇ ਉਨ੍ਹਾਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਓਪਰੇਸ਼ਨ ਬਲਾਸਟਿਕ ਦੌਰਾਨ ਪੁਲਿਸ ਦੀ ਸਹਾਇਤਾ ਕੀਤੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਦਵਿੰਦਰ ਕੱਤਲ ਮਾਮਲੇ ਵਿੱਚ 8 ਅਗਸਤ ਨੂੰ ਹੀ 28 ਸਾਲਾ ਪੁਰਸ਼ ਅਤੇ 31 ਸਾਲਾ ਔਰਤ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਉਨ੍ਹਾਂ ਪਾਸੋਂ ਕੱਤਲ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਹੁਣ ਭਲਕੇ 13 ਅਗਸਤ ਦਿਨ ਬੁੱਧਵਾਰ ਨੂੰ ਦੋਵਾਂ ਨੂੰ ਆਕਲੈਂਡ ਹਾਈ ਕੋਰਟ ਵਿੱਚ ਪੇਸ਼ ਕਰੇਗੀ। ਉਸ ਤੋਂ ਬਾਅਦ ਇਸ ਕੇਸ ਦੀ ਅਗਲੀ ਕਾਰਵਾਈ ਚੱਲੇਗੀ।