ਦਵਿੰਦਰ ਸਿੰਘ ਕਤਲ ਮਾਮਲੇ ‘ਚ ਦੋਵਾਂ ਨੂੰ ਨਾ ਮਿਲੀ ਜ਼ਮਾਨਤ

270813-auckland-high-courtਪਾਪਾਟੋਏਟੋਏ, 23 ਸਤੰਬਰ (ਕੂਕ ਸਮਾਚਾਰ) – 7 ਅਗਸਤ ਨੂੰ ਪਾਪਾਟੋਏਟੋਏ ਨਿਵਾਸੀ 35 ਸਾਲਾ ਦਵਿੰਦਰ ਸਿੰਘ ਦਾ ਕਾਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਉਸ ਦੇ ਕਤਲ ਦੇ ਸਬੰਧ ਵਿੱਚ 31 ਸਾਲਾ ਅਮਨਦੀਪ ਕੌਰ (ਜੋ ਮ੍ਰਿਤਕ ਦੀ ਪਤਨੀ) ਅਤੇ 28 ਸਾਲਾ ਗੁਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ 20 ਅਗਸਤ ਨੂੰ ਪੁਲਿਸ ਨੇ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ, ਮਾਨਯੋਗ ਅਦਾਲਤ ਨੇ ਸਾਹਮਣੇ ਦੋਵਾਂ ਨੇ ਦੋਸ਼ ਮੰਨਣ ਤੋਂ ਇਨਕਾਰ ਕੀਤਾ ਸੀ।
ਇਨ੍ਹਾਂ ਦੋਵਾਂ ਨੂੰ ਮੁੜ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਇਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ। ਹੁਣ ਅਗਲੇ ਸਾਲ ਅਗਸਤ ਮਹੀਨੇ ਅਦਾਲਤ ਵਿੱਚ ਕੇਸ ਆਰੰਭ ਹੋਵੇਗਾ ਅਤੇ ਅਦਾਲਤ ਇਨ੍ਹਾਂ ਬਾਰੇ ਆਪਣਾ ਫ਼ੈਸਲਾ ਸੁਣਾਏਗੀ।