ਦਵਿੰਦਰ ਸਿੰਘ ਦੇ ਕਤਲ ਦੇ ਸੰਬੰਧ ਵਿੱਚ ਉਸ ਦੀ ਪਤਨੀ ਅਮਨਦੀਪ ਕੌਰ ਅਤੇ ਗੁਰਜਿੰਦਰ ਸਿੰਘ ਪੁਲਿਸ ਵਲੋਂ ਦੋਸ਼ੀ ਕਰਾਰ

10402992ਪਾਪਾਟੋਏਟੋਏ – 7 ਅਗਸਤ ਨੂੰ 35 ਸਾਲਾ ਦਵਿੰਦਰ ਸਿੰਘ ਪਾਪਾਟੋਏਟੋਏ ਨਿਵਾਸੀ ਦੀ ਚਾਕੂ ਦੇ ਕਈ ਗਹਿਰੇ ਜ਼ਖ਼ਮਾਂ ਕਾਰਨ ਉਸ ਦੀ ਆਪਣੀ ਕਾਰ ਵਿੱਚ ਮੌਤ ਹੋ ਗਈ। 20 ਅਗਸਤ ਨੂੰ ਆਕਲੈਂਡ ਹਾਈ ਕੋਰਟ ਵਿੱਚ ੩੧ ਸਾਲਾ ਅਮਨਦੀਪ ਕੌਰ (ਜੋ ਮ੍ਰਿਤਕ ਦੀ ਪਤਨੀ) ਅਤੇ 28 ਸਾਲਾ ਗੁਰਜਿੰਦਰ ਸਿੰਘ ਨੂੰ ਦਵਿੰਦਰ ਸਿੰਘ ਦੇ ਕਤਲ ਲਈ ਪੁਲਿਸ ਨੇ ਪੇਸ਼ ਕੀਤਾ। ਇਹ ਦੋਵੇਂ ਜਣੇ ਇਕ ਪਲਾਸਟਿਕ ਦਾ ਸਮਾਨ ਬਣਾਉਣ ਵਾਲੀ ਫ਼ੈਕਟਰੀ ਵਿੱਚ ਇਕੱਠੇ ਕੰਮ ਕਰਦੇ ਸਨ। ਪੁਲਿਸ ਅਨੁਸਾਰ ਜਿਸ ਵੇਲੇ ਕਾਰ ਦੇ ਵਿੱਚ ਇਹ ਕਤਲ ਕੀਤਾ ਗਿਆ ਉਸ ਵੇਲੇ ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਵੀ ਉੱਥੇ ਮੌਜੂਦ ਸੀ। ਦੂਜੇ ਪਾਸੇ ਇਨ੍ਹਾਂ ਦੋਨਾਂ ਨੇ ਅਜੇ ਆਪਣਾ ਦੋਸ਼ ਕਬੂਲ ਕਰਨ ਤੋਂ ਇਨਕਾਰ ਕੀਤਾ ਹੈ। ਇਨ੍ਹਾਂ ਨੂੰ 22 ਅਕਤੂਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।