ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਟੀਪੂਕੀ ਟੂਰਨਾਮੈਂਟ ਵਿੱਚ ਕਿਸੇ ਨੂੰ ਵੀ ਅਣਗੌਲਿਆ ਨਹੀਂ ਕੀਤਾ ਗਿਆ

ਬੇਆਫ਼ ਪਲੈਂਟੀ, 12 ਮਾਰਚ (ਸੌਦਾਗਰ ਸਿੰਘ ਬਾੜੀਆਂ) – ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ 10 ਮਾਰਚ ਦਿਨ ਐਤਵਾਰ ਨੂੰ ਕਰਵਾਏ ਗਏ 9ਵੇਂ ਟੂਰਨਾਮੈਂਟ ਵਿੱਚ ਵਾਲੀਬਾਲ ਦੇ ਇੱਕ ਕਲੱਬ ਵਲੋਂ ਆਨ ਲਾਈਨ ਅਖ਼ਬਾਰ ਵਿੱਚ ਲਗਵਾਏ ਬਿਆਨ ਦਾ ਜੁਆਬ ਦਿੰਦਿਆਂ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਟੀਪੂਕੀ ਦੇ ਕਮੇਟੀ ਮੈਂਬਰਾਂ ਨੇ ਆਖਿਆ ਕਿ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਦੇਰੀ ਜ਼ਰੂਰ ਹੋਈ ਹੈ ਪਰ ਉਸ ਲਈ ਪ੍ਰਬੰਧਕ ਕਮੇਟੀ ਜ਼ੁੰਮੇਵਾਰ ਨਹੀਂ। ਕਿਉਂਕਿ ਅਸੀਂ ਸਾਰੇ ਕਲੱਬਾਂ ਨੂੰ ਦਸ ਵਜੇ ਦਾ ਹੀ ਟਾਈਮ ਦਿੱਤਾ ਸੀ ਪਰ ਇੱਕ ਕਲੱਬ ਤਾ ਟਾਈਮ ‘ਤੇ ਪਹੁੰਚ ਗਿਆ ਸੀ ਪਰ ਬਾਕੀ ਸਾਰੇ ਕਲੱਬ ਦੇਰ ਨਾਲ ਪਹੁੰਚੇ ਹੋਣ ਕਰਕੇ ਟੂਰਨਾਮੈਂਟ ਦਿੱਤੇ ਸਮੇਂ ਤੋਂ ਪਛੜ ਕੇ ਸ਼ੁਰੂ ਹੋਇਆ। ਅਸੀਂ ਕਲਗੀਧਰ ਲਾਈਨਜ਼ ਕਲੱਬ ਦੇ ਦਿੱਤੇ ਬਿਆਨ ਨਾਲ ਸਹਿਮਤ ਹਾ ਪਰ ਟੂਰਨਾਮੈਂਟ ਵਿੱਚ ਕਿਸੇ ਕਲੱਬ ਨੂੰ ਅਣਦੇਖਿਆ ਨਹੀਂ ਕੀਤਾ ਗਿਆ। ਸਾਡੇ ਵਲੋਂ ਕਰਵਾਏ ਟੂਰਨਾਮੈਂਟ ਵਿੱਚ ਖਾਣ-ਪੀਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਟੀਪੂਕੀ ਗੁਰੂ ਘਰ ਵਿਖੇ ਟੂਰਨਾਮੈਂਟ ਵਾਲੇ ਦਿਨ ਤੋਂ ਇੱਕ ਦਿਨ ਪਹਿਲਾ ਤੋਂ ਹੀ ਲੰਗਰ ਦੀ ਸੇਵਾ ਚੱਲ ਰਹੀ ਸੀ ਤੇ ਟੂਰਨਾਮੈਂਟ ਵਾਲੇ ਦਿਨ ਗਰਾਂਉਡ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ, ਫ੍ਰੀ ਫਰੂਟ ਚਾਟ, ਫ੍ਰੀ ਪੀਜ਼ੇ ਅਤੇ ਫ੍ਰੀ ਡਰਿੰਕਾਂ ਦੇ ਸਟਾਲ ਲਗਾਏ ਗਏ ਸਨ। ਗੁਰੂ ਘਰ ਵਿੱਚ ਦੇਰ ਰਾਤ ਤੱਕ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ। ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ ਨਿਊਜ਼ੀਲੈਂਡ ਦੇ ਸਾਰੇ ਕਲੱਬਾਂ ਦੇ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਸਾਰੇ ਕਲੱਬ ਆਪਸ ਵਿੱਚ ਤਾਲਮੇਲ ਬਣਾਉਣ ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਟਾਈਮ ‘ਤੇ ਪਹੁੰਚਣ ਤਾਂ ਜੋ ਟੂਰਨਾਮੈਂਟ ਟਾਈਮ ਨਾਲ ਸ਼ੁਰੂ ਕਰਵਾਏ ਜਾ ਸਕਣ ਤੇ ਅੱਗੇ ਤੋਂ ਕਿਸੇ ਕਲੱਬ ਨੂੰ ਸ਼ਕਾਇਤ ਦਾ ਮੌਕਾ ਨਾ ਮਿਲ ਸਕੇ।