ਦਸ਼ਮੇਸ਼ ਸਪੋਰਟਸ ਕਲੱਬ ਟੀ-ਪੁੱਕੀ ਵਲੋਂ ਕਰਵਾਏ 8ਵੇਂ ਖੇਡ ਮੇਲੇ ਵਿੱਚ ਜਿੱਤ ਦਾ ਸਿਹਰਾ ਟੌਰੰਗਾ ਦੇ ਸਿਰ ਰਿਹਾ

ਬੇ-ਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆ) – ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਟੀ-ਪੁੱਕੀ ਵਲੋਂ ਅੱਠਵਾਂ ਟੂਰਨਾਮੈਂਟ ਟੀ-ਪੁੱਕੀ ਦੀ ਗਰਾਉਂਡ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਟੀਮਾਂ ਹੁੰਮ-ਹੁੰਮਾ ਕੇ ਪਹੁੰਚੀਆ। ਇਸ ਟੁਰਨਾਮੈਂਟ ਵਿੱਚ ਕਬੱਡੀ ਅੰਡਰ-੨੦ ਵਿੱਚ ਟੀ-ਪੁੱਕੀ ਨੇ ਪਾਪਾਮੋਆ ਦੀ ਟੀਮ ਨੂੰ ਅੱਧੇ ਅੰਕ ਨਾਲ ਹਰਾ ਕੇ ਫ਼ਾਈਨਲ ਮੁਕਾਬਲਾ ਜਿੱਤਿਆ। ਵਾਲੀਵਾਲ ਦੇ ਫਾਈਨਲ ਮੁਕਾਬਲੇ ‘ਚ ਪੁੱਕੀ ਸਪਾਇਸ ਨੂੰ ਹਰਾਉਂਦਿਆ ਕਲਗੀਧਰ ਸਪਾਇਸ ਨੇ ਆਪਣੇ ਨਾਮ ਜਿੱਤ ਦਰਜ ਕਰਵਾਈ।
ਇਸ ਟੂਰਨਾਮੈਂਟ ਵਿੱਚ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਓਪਨ ਕਬੱਡੀ ਦਾ ਫਾਇਨਲ ਮੁਕਾਬਲਾ। ਉਪਨ ਕਬੱਡੀ ਵਿੱਚ ਫਾਈਨਲ ਮੁਕਾਬਲਾ ਦੋਆਬਾ ਸਪੋਰਟਸ ਕਲੱਬ ਆਕਲੈਂਡ ਤੇ ਸਿੱਖ ਸਪੋਰਟਸ ਕਲੱਬ ਬੇ-ਆਫ਼ ਪਲੈਂਟੀ (ਟੌਰੰਗਾ) ਦੇ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਦੋਆਬਾ ਸਪੋਰਟਸ ਕਲੱਬ ਨੂੰ ਸਿੱਖ ਸਪੋਰਟਸ ਕਲੱਬ ਟੌਰੰਗਾ ਨੇ 22-37 ਨਾਲ ਪਛਾੜ ਕੇ ਜਿੱਤਿਆ। ਇਸ ਖੇਡ ਮੇਲੇ ਵਿੱਚ ਬੱਚਿਆਂ ਦੀਆ ਦੌੜਾਂ ਤੇ ਮਿਊਜ਼ੀਕਲ ਚੇਅਰ ਦਾ ਵੀ ਆਪਣਾ ਵੱਖਰਾ ਹੀ ਨਜ਼ਾਰਾ ਰਿਹਾ। ਇਸ ਮੇਲੇ ਦੇ ਪ੍ਰਬੰਧਕ ਵੀਰਾਂ ਵਲੋਂ ਟੂਰਨਾਮੈਂਟ ਨੂੰ ਦਿੱਤੇ ਟਾਈਮ ਅਨੁਸਾਰ ਸ਼ੁਰੂ ਕਰਵਾਉਣ ਦਾ ਫੈਸਲਾ ਸਲ੍ਹਾਉਣ ਵਾਲਾ ਰਿਹਾ। ਇਸ ਖੇਡ ਮੇਲੇ ਦਾ ਬੈਸਟ ਰੇਡਰ ਗਿੰਦਾ (ਚਹੇੜੂ-ਮਹੇੜੂ) ਤੇ ਬੇਸਟ ਜਾਫ਼ੀ ਕਮਲ (ਸੁੱਖਾ-ਰਾਜੂ) ਨੂੰ ਐਲਾਇਆ ਗਿਆ। ਟੂਰਨਾਮੈਂਟ ਵਿੱਚ ਰੈਫ਼ਰੀ ਸਹਿਵਾਵਾ ਨਿਭਾਉਣ ਲਈ ਧਾਮੀ ਤੇ ਲੱਖੇ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਆਕਲੈਂਡ ਟਾਕਾਨੀਨੀ ਗੁਰੂਘਰ ਵਿਖੇ ਹੋ ਰਹੇ ਟੂਰਨਾਮੈਂਟ ਵਿੱਚ ਆਪਣੇ ਜੌਹਰ ਦਿਖਾਉਣ ਲਈ ਇੰਡੀਆ ਤੋਂ ਪਹੁੰਚੇ ਖਿਡਾਰੀਆ ਦਾ ਬੇ-ਆਫ਼ ਪਲੈਂਟੀ ਦੇ ਦਰਸ਼ਕਾਂ ਲਈ ਸ਼ੋਅ ਮੈਚ ਕਵਾਇਆ ਗਿਆ। ਇਸ ਮੇਲੇ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਕਮੈਂਟੇਟਰ ਇੰਡੀਆ ਤੋਂ ਮੱਖਣ ਅਲੀ ਤੇ ਆਸਟੇਲੀਆ ਤੋਂ ਸਤਨਾਮ ਸਿੰਘ ਸੱਤਾ ਨੇ ਖੂਬ ਰੰਗ ਬੰਨਿਆ। ਇਸ ਖੇਡ ਮੇਲੇ ਵਿੱਚ ਜਿਥੇ ਗੁਰੂ ਦਾ ਅਤੁੱਟ ਲੰਗਰ ਵਰਤਿਆ ਉਥੇ ਮਿੱਠੇ ਤੇ ਠੰਡੇ ਜਲ ਦੀ ਸ਼ਬੀਲ ਵੀ ਲਗਾਈ ਗਈ। ਇਸ ਮੇਲੇ ਦੇ ਪ੍ਰਬੰਧਕ ਵੀਰਾਂ ਵਲੋਂ ਕੀਤੇ ਪ੍ਰਬੰਧ ਬਹੁਤ ਵਧੀਆ ਸਨ ਤੇ ਦਸ਼ਮੇਸ਼ ਸਪੋਰਟਸ ਕਲੱਬ ਟੀ-ਪੁੱਕੀ ਦੇ ਪ੍ਰਬੰਧਕਾਂ ਵਲੋਂ ਇਸ ਖੇਡ ਮੇਲੇ ਨੂੰ ਸਫ਼ਲ ਬਣਾਉਣ ਵਾਲੇ ਦਰਸ਼ਕਾਂ ਤੇ ਸਪਾਂਸਰਾ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ।