ਦਸ਼ਮੇਸ਼ ਸਪੋਰਟ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ ਕਰਵਾਏ ਜਾ ਰਹੇ 9ਵੇਂ ਟੂਰਨਾਮੈਂਟ ਦੀਆ ਤਿਆਰੀਆਂ ਮੁਕੰਮਲ

ਬੇਆਫ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) – ਦਸ਼ਮੇਸ਼ ਸਪੋਰਟ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ 9ਵਾਂ ਟੂਰਨਾਮੈਂਟ 10 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਵਾਲੀ ਗਰਾਉਂਡ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਕਮੇਟੀ ਦੇ ਮੈਂਬਰ ਸਾਹਿਬਾਨਾਂ ਵਲੋਂ ਗਰਾਉਂਡ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਟੂਰਨਾਮੈਂਟ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਟੂਰਨਾਮੈਂਟ ਵਿੱਚ ਓਪਨ ਕਬੱਡੀ, ਕਬੱਡੀ ਅੰਡਰ ੨੦, ਓਪਨ ਵਾਲੀਬਾਲ, ਬੱਚਿਆ ਦੀਆ ਦੌੜਾਂ, ਮਿਊਜ਼ੀਕਲ ਚੇਅਰ ਆਦਿ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਨਿਊਜ਼ੀਲੈਂਡ ਵਿੱਚ ਹੋਣ ਵਾਲੇ ਅਜਿਹੇ ਟੂਰਨਾਮੈਂਟਾਂ ਦੀ ਸ਼ੁਰੂਆਤ ਟੀਪੂਕੀ ਟੂਰਨਾਮੈਂਟ ਤੋਂ ਹੋਣ ਕਰਕੇ ਟੀਪੂਕੀ ਟੂਰਨਾਮੈਂਟ ਦਰਸ਼ਕਾਂ ਲਈ ਇੱਕ ਖਾਸ ਮਹੱਤਵ ਰੱਖਦਾ। 10 ਮਾਰਚ ਨੂੰ ਹੋਣ ਜਾ ਰਹੇ ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਰਾਜਨੀਤਕ ਹਸਤੀਆਂ ਤੇ ਉੱਘੀਆਂ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ। ਦਸ਼ਮੇਸ਼ ਸਪੋਰਟ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ ਨਿਊਜ਼ੀਲੈਂਡ ਵਾਸੀਆ ਨੂੰ ਇਸ ਟੂਰਨਾਮੈਂਟ ਵਿੱਚ ਪਹੁੰਚ ਕੇ ਖੇਡਾਂ ਵਿੱਚ ਭਾਗ ਲੈਣ, ਖੇਡਾਂ ਦਾ ਅਨੰਦ ਮਾਣਨ ਤੇ ਮੇਲੇ ਦੀਆਂ ਰੌਣਕਾਂ ਨੂੰ ਵਧਾਉਣ ਦੀ ਬੇਨਤੀ ਕੀਤੀ ਜਾਂਦੀ ਹੈ।