‘ਦਾ-ਬੰਗ ਦਾ ਟੂਰ’ ਦੇ ਬਾਲੀਵੁੱਡ ਸਿਤਾਰੇ ਮੀਡੀਆ ਦੇ ਰੂਬਰੂ ਹੋਏ

ਕੱਲ੍ਹ ਸ਼ਾਮੀ ਵੈਕਟਰ ਅਰੀਨਾ ਵਿਖੇ ਪੇਸ਼ਕਾਰੀ ਦੇਣਗੇ
ਆਕਲੈਂਡ, 20 ਅਪ੍ਰੈਲ – ਇੱਥੇ 21 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਿਟੀ ਦੇ ਵੈਕਟਰ ਅਰੀਨਾ ਈਵੈਂਟ ਹਾਲ ਵਿਖੇ ਸ਼ਾਮ 7.30 ਵਜੇ ਹੋਣ ਵਾਲੇ ‘ਦਾ-ਬੰਗ ਦਾ ਟੂਰ 2017’ ਲਈ ਬਾਲੀਵੁੱਡ ਸਿਤਾਰੇ ਸਲਮਾਨ ਖਾਨ, ਸੋਨਾਕਸ਼ੀ ਸਿਨਹਾ, ਬਿਪਾਸਾ ਬਸੂ, ਪ੍ਰਭੂ ਦੇਵਾ, ਡੇਜ਼ੀ ਸ਼ਾਹ, ਮਨੀਸ਼ ਪਾਲ ਅਤੇ ਰੈਪਰ ਬਾਦਸ਼ਾਹ ਆਕਲੈਂਡ ਵਿਖੇ ਪੁੱਜ ਗਏ ਹਨ।
ਅੱਜ ਸਿਟੀ ਦੇ ਲਹਿੰਗਮ ਹੋਟਲ ਵਿਖੇ ਸ਼ਾਮ ਨੂੰ ਹੋਈ ਪ੍ਰੈੱਸ ਕਾਨਫ਼ਰੰਸ ਵਿੱਚ ਸਲਮਾਨ ਖਾਨ, ਬਿਪਾਸਾ ਬਸੂ, ਪ੍ਰਭੂ ਦੇਵਾ, ਮਨੀਸ਼ ਪਾਲ ਅਤੇ ਡੇਜ਼ੀ ਸ਼ਾਹ ਪੁੱਜੇ ਅਤੇ ਮੀਡੀਆ ਨਾਲ ਜਾਣ ਪਛਾਣ ਤੋਂ ਬਾਅਦ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਦਿੱਤੇ ਅਤੇ ਅੰਤ ਵਿੱਚ ਸ਼ੋਅ ਦੇ ਪ੍ਰਮੋਟਰ ਸੈਮੂਅਲ ਸੈਨ ਨੇ ਸਿਤਾਰਿਆਂ ਦਾ ਆਕਲੈਂਡ ਪੁੱਜਣ ‘ਤੇ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ‘ਦਾ-ਬੰਗ ਦਾ ਟੂਰ 2017’ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ 100 ਦੇ ਲਗਭਗ ਸਹਾਇਕ ਕਲਾਕਾਰ ਵੀ ਆਏ ਹਨ। ਪ੍ਰੈੱਸ ਕਾਨਫ਼ਰੰਸ ਵਿੱਚ ਪੰਜਾਬੀ ਮੀਡੀਆ ਵੱਲੋਂ ਕੂਕ ਪੰਜਾਬੀ ਸਮਾਚਾਰ ਤੋਂ ਇਲਾਵਾ ਰੇਡੀਓ ਸਪਾਈਸ, ਰੇਡੀਓ ਤਰਾਨਾ, ਇੰਡੀਆ, ਵੀਕਐਂਡਰ, ਨਿਊਜ਼ੀਲੈਂਡ ਹੈਰਾਲਡ, ਟੀਵੀ-ਵੰਨ ਆਦਿ ਮੀਡੀਆ ਹਾਜ਼ਰ ਸਨ।