ਦਿਮਾਗੀ ਬੁਖ਼ਾਰ ਨਾਲ ਮਰਨ ਵਾਲਿਆਂ ਦੀ ਗਿਣਤੀ 238 ਹੋਈ

ਗੋਰਖਪੁਰ, 4 ਸਤੰਬਰ (ਏਜੰਸੀ) – ਪੂਰਬੀ ਉਤਰ ਪ੍ਰਦੇਸ਼ ਵਿੱਚ ਦਿਮਾਗੀ ਬੁਖਾਰ ਨਾਲ 13 ਹੋਰ ਲੋਕਾਂ ਦੀ ਮੌਤ ਹੋਣ ਨਾਲ ਇਸ ਬਿਮਾਰੀ ਨਾਲ ਮੌਤਾਂ ਦੀ ਗਿਣਤੀ ਵਧ ਕੇ 238 ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਅਨੁਸਾਰ ਇਥੇ ਬਾਬਾ ਰਾਘਵਦਾਸ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਗੋਰਖਪੁਰ ਅਤੇ ਸੰਤ ਕਬੀਰ ਨਗਰ ‘ਚ ਦੋ ਬੱਚੇ, ਕੁਸ਼ੀਨਗਰ, ਦੇਵਰਿਆ ਅਤੇ ਬਿਹਾਰ ਤੋਂ ਇਕ-ਇਕ ਬੱਚੇ ਦੀ ਕੱਲ੍ਹ ਇਥੇ ਮੌਤ ਹੋ ਗਈ। ਪਿਛਲੇ ਐਤਵਾਰ ਨੂੰ ਵੀ 6 ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ ਸੀ। ਇਸ ਤਰ੍ਹਾਂ ਇਸ ਹਸਪਤਾਲ ਵਿੱਚ ਹਾਲ ਹੀ ਵਿੱਚ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਾਬਾ ਰਾਘਵਦਾਸ ਹਸਪਤਾਲ ਸਮੇਤ ਕਈ ਹਸਪਤਾਲਾਂ ਵਿੱਚ ਪਿਛਲੇ ਦੋ ਦਿਨ ਵਿੱਚ ਦਿਮਾਗੀ ਬੁਖਾਰ ਦੇ 57 ਰੋਗੀ ਭਰਤੀ ਕਰਾਏ ਗਏ ਹਨ।