ਦਿਲਜੀਤ ਦੀ ‘ਸੂਰਮਾ’ ਦਾ ਨਵਾਂ ਪੋਸਟਰ ਰਿਲੀਜ਼

ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜੀਵਨੀ ਉੱਤੇ ਆਧਾਰਿਤ ਬਾਓਪਿਕ ਫਿਲਮ ‘ਸੂਰਮਾ’ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਲੀਡ ਰੋਲ ਵਿੱਚ ਨਜ਼ਰ  ਆਉਣ ਵਾਲੇ ਹਨ। ਗੌਰਤਲਬ ਹੈ ਕਿ ਫਿਲਮ ‘ਸੂਰਮਾ’ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਡਰੈਗ-ਫਲਿੱਕਰ ਸੰਦੀਪ ਸਿੰਘ ਦੀ ਲਾਈਫ਼ ਅਤੇ ਕੈਰੀਅਰ ਉੱਤੇ ਆਧਾਰਿਤ ਫਿਲਮ ਹੈ।  ਫਿਲਮ ਦੇ ਇਸ ਨਵੇਂ ਪੋਸਟਰ ਵਿੱਚ ਸਾਬਕਾ ਕਪਤਾਨ ਸੰਦੀਪ ਦੇ ਜੀਵਨ ਨਾਲ ਜੁੜੇ ਦੋ ਖ਼ਾਸ ਪੱਖਾਂ ਨੂੰ ਵਿਖਾਇਆ ਗਿਆ ਹੈ। ਜਿਸ ਵਿੱਚ ਇੱਕ ਪਾਸੇ ਉਹ ਵੀਲਚੇਅਰ ਉੱਤੇ ਨਿਰਾਸ਼ ਬੈਠਾ ਵਿਖ ਰਿਹਾ ਹੈ ਤੇ ਦੂਜੇ ‘ਚ ਹਾਕੀ ਗਰਾਊਂਡ ਵਿੱਚ ਉਨ੍ਹਾਂ ਦਾ ਜੋਸ਼ੀਲਾ ਅੰਦਾਜ਼ ਵੇਖਦੇ ਹੀ ਬਣ ਰਿਹਾ ਹੈ। ਗੌਰਤਲਬ ਹੈ ਕਿ ਦਿਲਜੀਤ ਨੇ ਨਾਲ ਮੁੱਖ ਭੂਮਿਕਾ ਵਿੱਚ ਅਦਾਕਾਰਾ ਤਾਪਸੀ ਪੰਨੂ ਹੈ। ਇਸ ਫਿਲਮ ਲਈ ਦਿਲਜੀਤ ਅਤੇ ਤਾਪਸੀ ਨੇ ਆਪਣੀ ਲੁਕ ਅਤੇ ਡਾਈਟ ਉੱਤੇ ਕਾਫ਼ੀ ਮਿਹਨਤ ਕਰਨ ਦੇ ਨਾਲ ਹਾਕੀ ਖੇਡਣ ਦੀ ਵੀ ਕਾਫ਼ੀ ਪ੍ਰੈਕਟਿਸ ਕੀਤੀ ਹੈ। ਜਿਸ ਦੀ ਟ੍ਰੇਨਿੰਗ ਖ਼ਾਸ ਤੌਰ ‘ਤੇ ਉਨ੍ਹਾਂ ਨੂੰ ਆਪ ਖਿਡਾਰੀ ਸੰਦੀਪ ਸਿੰਘ ਨੇ ਕਰਾਈ ਹੈ। ਸੰਦੀਪ ਸਿੰਘ ਆਪਣੇ ਦੌਰ ਦੇ ਇੱਕ ਮਹਾਨ ਹਾਕੀ ਖਿਡਾਰੀ ਮੰਨੇ ਜਾਂਦੇ ਹਨ। ਉਹ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਸਾਬਕਾ ਕਪਤਾਨ ਵੀ ਰਹਿ ਚੁੱਕੇ ਹਨ। ਹਾਕੀ ਦੀ ਖੇਡ ਵਿੱਚ ਸੰਦੀਪ ਨੂੰ ਦੁਨੀਆ ਦੇ ਸਭ ਤੋਂ ਖ਼ਤਰਨਾਕ ਮੂਵ ਡਰੈਗ-ਫਲਿੱਕ ਵਿੱਚ ਖ਼ਾਸ ਮਾਹਿਰ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਡਾਇਰੈਕਟਰ ਸ਼ਾਦ ਅਲੀ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਅਦਾਕਾਰ ਦਿਲਜੀਤ ਦੁਸਾਂਝ, ਅੰਗਦ ਬੇਦੀ ਅਤੇ ਅਦਾਕਾਰਾ ਤਾਪਸੀ ਪੰਨੂ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਅਦਾਕਾਰਾ ਚਿਤਰਾਂਗਦਾ ਸਿੰਘ ਅਤੇ ਦੀਪਕ ਸਿੰਘ ਨੇ ਪ੍ਰਡਿਊਸ ਕੀਤਾ ਹੈ, ਇਹ ਫਿਲਮ ਇਸੇ ਸਾਲ 13 ਜੁਲਾਈ ਨੂੰ ਰਿਲੀਜ਼ ਹੋਵੇਗੀ।