ਦਿੱਲੀ ਹਿੰਸਾ ਵਿੱਚ ਪੁਲੀਸ ਨੂੰ ਲੋੜੀਂਦਾ ਲੱਖਾ ਸਿਧਾਣਾ ਮਹਿਰਾਜ ਕਿਸਾਨ ਰੈਲੀ ਵਿੱਚ ਪੁੱਜਿਆ

ਬਠਿੰਡਾ, 23 ਫਰਵਰੀ – ਇੱਥੇ ਅੱਜ ਮਹਿਰਾਜ ਵਿਖੇ ਹੋਈ ਕਿਸਾਨ ਰੈਲੀ ਵਿੱਚ 26 ਜਨਵਰੀ ਦੀ ਦਿੱਲੀ ਹਿੰਸਾ ਵਿੱਚ ਲੋੜੀਂਦੇ ਗੈਂਗਸਟਰ ਤੋਂ ਸਿਆਸਤ ਵਿੱਚ ਪੈਰ ਧਰਨ ਵਾਲੇ ਲੱਖਾ ਸਿਧਾਣਾ ਨੇ ਹਾਜ਼ਰੀ ਭਰੀ ਅਤੇ ਇਕੱਠ ਨੂੰ ਸੰਬੋਧਨ ਵੀ ਕੀਤਾ। ਉਸ ਵੱਲੋਂ ਕਈ ਦਿਨ ਪਹਿਲਾਂ ਹੀ ਰੈਲੀ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ ਸੀ। ਦਿੱਲੀ ਪੁਲੀਸ ਨੇ ਉਸ ‘ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੈ।
ਲੱਖਾ ਸਿਧਾਣਾ ਸਟੇਜ ‘ਤੇ ਬੈਠਿਆ ਤੇ ਸਟੇਜ ਪ੍ਰਬੰਧਕਾਂ ਨੇ ਪੁਲੀਸ ਨੂੰ ਚੁਣੌਤੀ ਦਿੱਤੀ ਕਿ ਜੇ ਹਿੰਮਤ ਹੈ ਤਾਂ ਸਿਧਾਣਾ ਨੂੰ ਗ੍ਰਿਫ਼ਤਾਰ ਕਰ ਕਰੇ ਦਿਖਾਏ। ਇਸ ਤੋਂ ਪਹਿਲਾਂ ਕਿਸਾਨ ਦਿੱਲੀ ਹਿੰਸਾ ਵਿੱਚ ਮਾਰੇ ਗਏ ਨਵਰੀਤ ਸਿੰਘ ਦੇ ਦਾਦਾ ਅਤੇ ਬਹਿਬਲ ਕਲਾਂ ਗੋਲੀਬਾਰੀ ਵਿੱਚ ਮਾਰੇ ਗਏ ਹਰਭਗਵਾਨ ਸਿੰਘ ਦੇ ਰਿਸ਼ਤੇਦਾਰ ਵੀ ਰੈਲੀ ਵਿੱਚ ਪਹੁੰਚੇ।