ਦੁਨੀਆ ‘ਚ ਰਹਿਣ ਲਈ ਆਕਲੈਂਡ, ਵਿਆਨਾ ਤੇ ਜ਼ਿਊਰਿਖ ਵਧੀਆ ਸ਼ਹਿਰ

ਵਿਆਨਾ – ‘ਮਰਸਰ 2011 ਕੁਆਲਿਟੀ ਆਫ ਲਿਵਿੰਗ’ ਸਰਵੇ ਵਿੱਚ ‘ਦੁਨੀਆ ਵਿੱਚ ਰਹਿਣ ਲਈ ਵਧੀਆ ਸ਼ਹਿਰਾਂ ਦੀ ਦਰਜਾਬੰਦੀ’ ਦੀ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ‘ਚ ਰਹਿਣ ਲਈ ਵਿਆਨਾ (ਆਸਟ੍ਰੀਆ) ਪਹਿਲੇ ਨੰਬਰ ਦਾ ਸਭ ਤੋਂ ਚੰਗਾ ਸ਼ਹਿਰ ਹੈ, ਜ਼ਿਊਰਿਖ (ਸਵੀਟਜਰਲੈਂਡ) ਦੂਜੇ ਅਤੇ ਆਕਲੈਂਡ (ਨਿਊਜ਼ੀਲੈਂਡ) ਤੀਜੇ ਸਥਾਨ ‘ਤੇ ਹਨ। ਰਿਪੋਰਟ ‘ਚ ਜਦੋਂ ਕਿ ਮਿਊਨਿਖ (ਜਰਮਨੀ) ਨੂੰ ਚੌਥੇ ਅਤੇ ਡੁਸਲਡੋਰਫ (ਜਰਮਨੀ) ਅਤੇ ਵੈਨਕੂਵਰ (ਕੈਨੇਡਾ) ਨੂੰ ਸਾਂਝੇ ਤੌਰ ‘ਤੇ ਪੰਜਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਇਸੇ ਹੀ ਤਰ੍ਹਾਂ ਦਰਜਾਬੰਦੀ ਸੂਚੀ ਵਿੱਚ ਫਰੈਂਕਫਰਟ ਸੱਤਵੇਂ ਅਤੇ ਜਨੇਵਾ ਅੱਠਵੇਂ ਸਥਾਨ ‘ਤੇ ਹੈ, ਕੰਪਨਹੇਗਨ ਅਤੇ ਬਰਨ ਸਾਂਝੇ ਤੌਰ ‘ਤੇ ਨੌਵੇਂ ਸਥਾਨ ‘ਤੇ ਹਨ। ਰਿਪੋਰਟ ਮੁਤਾਬਕ 221 ਸ਼ਹਿਰਾਂ ਦੀ ਦਰਜਾਬੰਦੀ ‘ਚ ਲਗਜ਼ਮਬਰਗ ਵਿਅਕਤੀਗਤ ਸੁਰੱਖਿਆ ਦੀ ਦਰਜਾਬੰਦੀ ‘ਚ ਸਿਖਰ ‘ਤੇ ਹੈ। ਉਸ ਤੋਂ ਬਾਅਦ ਬ੍ਰਨ, ਹੇਲੰਸਿਕੀ, ਜ਼ਿਊਰਿਖ, ਵਿਆਨਾ, ਜਿਨੇਵਾ ਅਤੇ ਸਟੱਾਕਹੋਮ ਦਾ ਨੰਬਰ ਹੈ। ਭਾਰਤ ਦੇ ਸ਼ਹਿਰ ਚੇਨੇਈ ਨੂੰ ਬੇਹਤਰੀਨ ਸ਼ਹਿਰਾਂ ਦੀ ਸੂਚੀ ਵਿੱਚ 108ਵਾਂ ਸਥਾਨ ਦਿੱਤਾ ਗਿਆ ਹੈ। ਉਸ ਤੋਂ ਬਾਅਦ ਦੁਨੀਆ ਵਿੱਚ ਰਹਿਣ ਲਈ ਵਧੀਆ ਸ਼ਹਿਰਾਂ ਦੀ ਦਰਜਾਬੰਦੀ ਵਿੱਚ ਬੈਂਗਲੁਰ 141ਵਾਂ, ਨਵੀਂ ਦਿੱਲੀ 143ਵਾਂ, ਮੁੰਬਈ 144, ਚੇਨੇਈ 150ਵਾਂ ਅਤੇ ਕੋਲਕਾਤਾ ਨੂੰ 150ਵਾਂ ਸਥਾਨ ਮਿਲਿਆ ਹੈ। ਜਦੋਂ ਕਿ ਏਸ਼ੀਆਈ ਸ਼ਹਿਰਾਂ ‘ਚ ਸਿੰਗਾਪੁਰ ਰਹਿਣ ਲਈ ਕੀਤੀ ਦਰਜਾ ਬੰਦੀ ‘ਚ 25ਵੇਂ ਅਤੇ ਵਿਅਕਤੀਗਤ ਸੁਰੱਖਿਆ ਦੇ ਮਾਮਲੇ ‘ਚ 8ਵੇਂ ਸਥਾਨ ‘ਤੇ ਹੈ, ਜਦੋਂ ਕਿ ਬਗਦਾਦ ਸਭ ਤੋਂ ਹੇਠਾਂ ਹੈ। ਜ਼ਿਕਰਯੋਗ ਹੈ ਕਿ ਦੁਨੀਆ ਵਿੱਚ ਰਹਿਣ ਲਈ ਚੁਣੇ ਵਧੀਆ ਸ਼ਹਿਰਾਂ ਦੀ ਦਰਜਾਬੰਦੀ ‘ਚ ਵਿੱਚ ਯੂਰਪ ਦੇ ਸ਼ਹਿਰ ਹੀ ਦਬਦਬਾ ਬਨਾਉਣ ਵਿੱਚ ਕਾਮਯਾਬ ਰਹੇ ਹਨ। ਦਰਜਾਬੰਦੀ ‘ਚ ਸਿਖਰ ਦੇ 25 ਸ਼ਹਿਰਾਂ ‘ਚ ਅੱਧੇ ਤੋਂ ਵੱਧ ਸ਼ਹਿਰ ਯੂਰਪ ਦੇ ਹਨ। ਇਸ ਦਰਜਾਬੰਦੀ ‘ਚ ਇਰਾਕ ਦੇ ਸ਼ਹਿਰ ਬਗਦਾਦ ਨੂੰ ਸਭ ਤੋਂ ਹੇਠਲੇ ਸਥਾਨ ‘ਤੇ ਰੱਖਿਆ ਗਿਆ ਹੈ। ਦਰਜਾਬੰਦੀ ‘ਚ ਨਿਊਜ਼ੀਲੈਂਡ ਤੇ ਆਸਟਰੇਲੀਆ ਦੇ ਚਾਰ ਸ਼ਹਿਰ ਜਿਨ੍ਹਾਂ ਚੋਂ ਆਕਲੈਂਡ ਤੀਜੇ, ਸਿਡਨੀ 11ਵੇਂ, ਮੈਲਬੌਰਨ 18ਵੇਂ ਅਤੇ ਪਰਥ 21ਵੇਂ ਸਥਾਨ ‘ਤੇ ਹਨ। ਦੁਨੀਆ ‘ਚ ਰਹਿਣ ਲਈ ਹੇਠਲੇ ਦਰਜੇ ਦੇ ਸ਼ਹਿਰਾਂ ‘ਚ ਖਾਰਟੋਮ, ਸੂਡਾਨ 217ਵੇਂ, ਪੋਰਟ ਓ ਪ੍ਰਿੰਸ, ਹੈਤੀ 218ਵੇਂ, ਐਨਦਜਾਮੇਨਾ ਛਾਡ 219ਵੇਂ ਅਤੇ ਬੰਗੁਈ ਕੇਂਦਰੀ ਅਫਰੀਕਨ ਰਿਪਬਲਿਕ 220ਵੇਂ ਸਥਾਮ ‘ਤੇ ਹਨ। ਗੌਰਤਲਬ ਹੈ ਕਿ ਇਰਾਕ ਦਾ ਸ਼ਹਿਰ ਬਗਦਾਦ ਇਸ ਦਰਜਾਬੰਦੀ ‘ਚ ਸਭ ਤੋਂ ਹੇਠਲੇ 221ਵੇਂ ਸਥਾਨ ‘ਤੇ ਹੈ।