ਦੇਸ਼ ਭਰ ‘ਚ ਈਦ ਧੂਮਧਾਮ ਨਾਲ ਮਨਾਈ

ਨਵੀਂ ਦਿੱਲੀ, 20 ਅਗਸਤ (ਏਜੰਸੀ) – ਦੇਸ਼ ਭਰ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਤਿਉਹਾਰ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ। ਦਿੱਲੀ ਵਿੱਚ ਸਵੇਰ ਤੋਂ ਹੀ ਇਤਿਹਾਸਕ ਜਾਮਾ ਮਸਜਿਦ, ਫਤਹਿ ਪੁਰੀ ਮਸਜਿਦ, ਹਜ਼ਰਤ ਨਿਜ਼ਾਮੁਦੀਨ ਔਲੀਆ ਦੀ ਦਰਗਾਹ, ਮਸਜਿਦ ਮੇਠ ਸਮੇਤ……. ਕਈ ਹੋਰ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਵਾਲਿਆਂ ਦੀ ਭੀੜ ਰਹੀ।
ਇਸ ਤੋਂ ਇਲਾਵਾ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਮੁੰਬਈ, ਲਖਨਊ, ਮੱਧ ਪ੍ਰਦੇਸ਼, ਆਸਾਮ, ਕੇਰਲ, ਪੰਜਾਬ ਆਦਿ ਵਿੱਚ ਈਦ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਦੇਸ਼ ਭਰ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਈਦ ਦੇ ਦਿਨ ਬਾਜ਼ਾਰਾਂ ਵਿੱਚ ਕਾਫੀ ਰੌਣਕ ਰਹੀ। ਹਰ ਪਾਸੇ ਲੋਕ ਕੱਪੜੇ, ਬਰਤਨ ਅਤੇ ਫਲ ਖ਼ਰੀਦਦੇ ਨਜ਼ਰ ਆਏ। ਇਸ ਮੌਕੇ ‘ਤੇ ਬੱਚਿਆਂ ਨੂੰ ਆਪਣੇ ਵੱਡਿਆਂ ਤੋਂ ਪਿਆਰ ਦੇ ਰੂਪ ਵਿੱਚ ਮਿਲਣ ਵਾਲੀ ਈਦੀ ਦਾ ਖਾਸ ਇੰਤਜ਼ਾਰ ਰਹਿੰਦਾ ਹੈ।