ਦੇਸਾਈ ਦੀ ਬ੍ਰਾਜ਼ੀਲ ਓਪਨ ‘ਚ ਖ਼ਿਤਾਬੀ ਜਿੱਤ

ਨਵੀਂ ਦਿੱਲੀ (ਸੰਤੋਖ ਸਿੰਘ) – ਬ੍ਰਾਜ਼ੀਲ ਓਪਨ ਅੰਡਰ-21ਟੇਬਲ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਦੁਨੀਆ ਵਿੱਚ ਚੌਥਾ ਦਰਜਾ ਹਾਸਲ ਭਾਰਤ ਦੇ ਹਰਮੀਤ ਦੇਸਾਈ ਨੇ ਬੈਲਜ਼ੀਅਮ ਦੇ ਸੈਡਰਿਕ ਨਿਊਟਨ ਨੂੰ 4-2 ਨਾਲ ਹਰਾ ਕੇ ਜਿੱਤ ਹਾਸਲ ਕਰਨ ਦੇ ਨਾਲ ਟੂਰਨਾਮੈਂਟ ‘ਤੇ ਕਬਜ਼ਾ ਕਰ ਲਿਆ।
ਦੇਸਾਈ ਨੇ ਫਾਈਨਲ ਵਿੱਚ 11-3, 6-11, 6-11, 11-9, 5-11, 11-6 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਦੇਸਾਈ ਨੇ ਸੈਮੀਫਾਈਨਲ ਵਿਚ ਹਮਵਤਨ ਐਸ. ਘੋਸ਼ ਨੂੰ 10-12, 8-11, 6-11, 11-1, 11-4, 11-4 ਨਾਲ ਹਰਾਇਆ ਸੀ।