ਦੋ ਪੀ. ਸੀ. ਐੱਸ. ਅਧਿਕਾਰੀਆਂ ਨੂੰ ਵਧੀਕ ਡਾਇਰੈਕਟਰ ਖੇਡਾਂ ਦਾ ਵਾਧੂ ਚਾਰਜ

ਚੰਡੀਗੜ੍ਹ 26 ਨਵੰਬਰ – ਪੰਜਾਬ ਸਰਕਾਰ ਨੇ ਚੌਥੇ ਵਿਸ਼ਵ ਕਬੱਡੀ ਕੱਪ ਦੇ ਸੁਚੱਜੇ ਪ੍ਰਬੰਧਾਂ ਦੇ ਮੱਦੇਨਜ਼ਰ ਅੱਜ ਇਕ ਹੁਕਮ ਜਾਰੀ ਕਰਕੇ ਦੋ ਪੀ. ਸੀ. ਐੱਸ. ਅਧਿਕਾਰੀਆਂ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਏ. ਡੀ. ਸੀ. ਪਟਿਆਲਾ ਅਤੇ ਸ਼੍ਰੀ ਇਕਬਾਲ ਸਿੰਘ ਸੰਧੂ ਐੱਸ. ਡੀ. ਐਮ. ਜਲੰਧਰ-1 ਨੂੰ ਤੁਰੰਤ ਪ੍ਰਭਾਵ ਨਾਲ ਵਧੀਕ ਡਾਇਰੈਕਟਰ, ਖੇਡਾਂ ਦਾ ਵਾਧੂ ਚਾਰਜ ਦਿੱਤਾ ਹੈ। ਦੋਵੇਂ ਅਧਿਕਾਰੀ ਆਪਣੇ ਅਹੁਦਿਆਂ ਦੇ ਨਾਲ-ਨਾਲ ਇਸ ਅਹੁਦੇ ਦਾ ਚਾਰਜ 15 ਦਸੰਬਰ 2013 ਤੱਕ ਵੇਖਣਗੇ।