ਧੋਨੀ ਨੇ 100 ਸਟੰਪਿੰਗਜ਼ ਦਾ ਵਰਲਡ ਰਿਕਾਰਡ ਬਣਾਇਆ

ਕੋਲੰਬੋ – ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 3 ਸਤੰਬਰ ਨੂੰ ਸ੍ਰੀਲੰਕਾ ਖ਼ਿਲਾਫ਼ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ਮੈਚ ਵਿੱਚ ਇੰਟਰਨੈਸ਼ਨਲ ਮੈਚਾਂ ਵਿੱਚ 100 ਸਟੰਪ ਆਊਟ ਕਰਨ ਵਾਲਾ ਪਹਿਲਾ ਵਿਕਟਕੀਪਰ ਬਣ ਗਿਆ ਹੈ। ਧੋਨੀ ਨੇ ਲੈਗ ਸਪਿੰਨਰ ਯੁਜਵੇਂਦਰ ਚਾਹਲ ਦੀ ਗੇਂਦ ‘ਤੇ ਅਕਿਲਾ ਧਨੰਜੇਆ ਨੂੰ ਸਟੰਪ ਕਰ ਕੇ ਆਪਣੇ 301 ਇੱਕ ਰੋਜ਼ਾ ਮੈਚਾਂ ਵਿੱਚ ਇਹ ਵਰਲਡ ਰਿਕਾਰਡ ਬਣਾਇਆ। ਉਸ ਨੇ ਸ੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਦਾ ਰਿਕਾਰਡ ਤੋੜਿਆ। ਸੰਗਾਕਾਰਾ ਨੇ 808 ਮੈਚਾਂ ਵਿੱਚ 99 ਸਟੰਪ ਆਊਟ ਕੀਤੇ ਸਨ।