ਨਾਈਜ਼ੀਰੀਆ ‘ਚ ਹਮਲੇ ਦੌਰਾਨ ਦੋ ਭਾਰਤੀਆਂ ਦੀ ਮੌਤ

ਅਬੁਜਾ, 26 ਜੁਲਾਈ (ਏਜੰਸੀ) – ਨਾਈਜ਼ੀਰੀਆ ਦੇ ਉਤਰੀ ਸ਼ਹਿਰ ਵਿੱਚ ਇਕ ਫ਼ੈਕਟਰੀ ‘ਤੇ ਕੱਟੜਪੰਥੀ ਇਸਲਾਮੀ ਸੰਗਠਨ ਬੋਕੋ ਹਰਮ ਦੇ ਸ਼ੱਕੀ ਮੈਂਬਰਾਂ ਦੇ ਹਮਲੇ ਦੌਰਾਨ ਦੋ ਭਾਰਤੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਜ਼ਖ਼ਮੀ ਹੋ ਗਿਆ। ਸੈਨਾ ਦੇ ਅਧਿਕਾਰੀਆਂ ਅਨੁਸਾਰ ਬੋਕੋ ਹਰਮ ਦੇ ਸ਼ੱਕੀ ਅੱਤਵਾਦੀਆਂ ਨੇ ਮਾਈਦੁਗੁਰੀ ਵਿਚ ਅੱਜ ਕਰੀਬ ਦਸ ਵਜੇ ਤੇਜ਼ ਮੀਂਹ ਦੌਰਾਨ ਗਮ ਅਰੇਬਿਕ ਫ਼ੈਕਟਰੀ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਭਾਰਤੀਆਂ ਦੇ ਨਾਮ ਦੱਸੇ ਬਿਨਾਂ ਕਿਹਾ ਕਿ ਘਟਨਾ ਵਿਚ ਦੋ ਭਾਰਤੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਉਸ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।
ਲੈਫ਼ਟੀਨੈਂਟ ਕਰਨਲ ਮੂਸਾ ਨੇ ਕਿਹਾ ਕਿ ਅੱਤਵਾਦੀਆਂ ਨੇ ਪ੍ਰੀਸ਼ਰ ਅੰਦਰ ਦਾਖ਼ਲ ਹੋ ਕੇ ਹਮਲਾ ਕੀਤਾ। ਹਮਲਾਵਰਾਂ ਨੂੰ ਫ਼ੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।