ਨਿਊਜ਼ੀਲੈਂਡ ਕਿਸ਼ਤੀ ਦੇ ਡਬਲਜ਼ ਮੁਕਾਬਲੇ ‘ਚ ਗੋਲਡ

ਲੰਡਨ, 2 ਅਗਸਤ – ਨਿਊਜ਼ੀਲੈਂਡ ਦੀ ਵਿਸ਼ਵ ਚੈਂਪੀਅਨ ਕਿਸ਼ਤੀ ਚਾਲਕ ਨਾਥਨ ਕੋਹੇਨ ਅਤੇ ਜੋਸਫ ਸੁਲੀਵਾਨ ਦੀ ਜੋੜੀ ਨੇ ਲੰਡਨ ਉਲੰਪਿਕ ਦੀ ਕਿਸ਼ਤੀ ਚਾਲਣ ਦੇ ਡਬਲਜ਼ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ। ਕੀਵੀ ਜੋੜੀ 6 ਮਿੰਟ ਅਤੇ 31.67 ਸਕਿੰਟਾਂ ਦੇ ਸਮੇਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਇਟਲੀ ਦੇ ਕਿਸ਼ਤੀਚਾਲਕਾਂ ਨੂੰ ਚਾਂਦੀ ਦਾ ਤਗਮਾ ਮਿਲਿਆ। ਇਟਲੀ ਦੇ ਏਲੀਸਿਓ ਸਾਰਤੋਰੀ ਅਤੇ ਰੋਮਾਨੋ ਸਟਿਸਟੀ ਦੀ ਜੋੜੀ ੬ ਮਿੰਟ 32.86 ਸਕਿੰਟਾਂ ਦੇ ਸਮੇਂ ਨਾਲ ਦੂਸਰੇ ਸਥਾਨ ‘ਤੇ ਰਹੀ। ਇਸ ਮੁਕਾਬਲੇ ‘ਚ ਕਾਂਸੀ ਦਾ ਤਗਮਾ ਸਲੋਵਾਨੀਆ ਦੀ ਟੀਮ ਨੇ ਜਿੱਤਿਆ।