ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 283 ਹੋਈ

ਆਕਲੈਂਡ, 26 ਮਾਰਚ – ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 283 ਤੱਕ ਪਹੁੰਚ ਗਈ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਕੋਵਿਡ -19 ਦੇ 78 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 73 ਪੁਸ਼ਟੀ ਕੀਤੇ ਕੇਸ ਅਤੇ 5 ਨਵੇਂ ਸੰਭਾਵਿਤ ਕੇਸ ਸ਼ਾਮਲ ਹਨ।
ਨਵੇਂ ਕੇਸ ਪੁਸ਼ਟੀ ਕੀਤੇ ਜਾਂ ਸੰਭਾਵਿਤ ਨੂੰ ਮਿਲਾ ਕੇ ਕੁੱਲ ਗਿਣਤੀ 283 ਹੈ।
ਡਾਇਰੈਕਟਰ ਜਨਰਲ ਬਲੂਮਫੀਲਡ ਨੇ ਕਿਹਾ ਕਿ ਇੱਥੇ 27 ਲੋਕ ਠੀਕ ਹੋ ਗਏ ਹਨ। ਉਨ੍ਹਾਂ ਦੱਸਿਆ 7 ਲੋਕ ਹਸਪਤਾਲ ਵਿੱਚ ਹਨ ਅਤੇ ਸਥਿਰ ਹਨ, ਕੋਈ ਵੀ ਆਈਸੀਯੂ ਵਿੱਚ ਨਹੀਂ ਹੈ।
ਜ਼ਿਕਰਯੋਗ ਹੈ ਕਿ 26 ਮਾਰਚ ਨੂੰ ਐਨਜ਼ੈੱਡ ਸਮੇਂ ਅਨੁਸਾਰ 12.05 ਵਜੇ ਤੱਕ ਦੁਨੀਆ ਭਰ ਵਿੱਚ ਕੋਵਿਡ – 19 ਦੇ ਕੇਸਾਂ ਦੀ ਗਿਣਤੀ 467,672 ਤੇ ਮੌਤਾਂ ਦੀ ਗਿਣਤੀ 21,181 ਦੱਸੀ ਜਾ ਰਹੀ ਹੈ।