ਨਿਊਜ਼ੀਲੈਂਡ ‘ਚ ਕੋਰੋਨਾ ਵਾਇਸ ਦਾ 8ਵਾਂ ਮਾਮਲਾ ਸਾਹਮਣੇ ਆਇਆ

ਆਕਲੈਂਡ, 15 ਮਾਰਚ – ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਅੱਜ ਦੇਸ਼ ਦੇ ਸੱਤਵੇਂ ਅਤੇ ਅੱਠਵੇਂ ਸਕਾਰਾਤਮਿਕ ਕੋਵਿਡ-19 ਕੋਰੋਨਾ ਵਾਇਰਸ ਦੇ ਕੇਸਾਂ ਦੀ ਪੁਸ਼ਟੀ ਕੀਤੀ ਹੈ। ਸ੍ਰੀ ਬਲੂਮਫੀਲਡ ਨੇ ਕਿਹਾ ਕਿ ਇਹ ਦੋ ਨਵੇਂ ਕੇਸ ਵਿਦੇਸ਼ੀ ਯਾਤਰੀਆਂ ਦੇ ਹਨ।
7ਵਾਂ ਕੇਸ ਵੈਲਿੰਗਟਨ ਦਾ ਇਕ ਆਦਮੀ ਸੀ, ਜੋ ਆਸਟਰੇਲੀਆ ਤੋਂ ਆਇਆ ਸੀ ਅਤੇ ਉਸ ਦਾ ਟੈੱਸਟ ਸਕਾਰਾਤਮਿਕ ਟੈੱਸਟ ਪਾਇਆ ਗਿਆ ਸੀ। ਉਹ ਕੱਲ੍ਹ ਸਵੇਰੇ 12.05 ਵਜੇ ਬ੍ਰਿਸਬੇਨ ਤੋਂ ਏਅਰ ਐਨਜ਼ੈੱਡ ਦੀ ਉਡਾਣ 828 ‘ਤੇ ਪਹੁੰਚਿਆ।
ਉਹ ਆਪਣੇ ਪਾਰਟਨਰ ਅਤੇ ਇੱਕ ਹੋਰ ਪਰਿਵਾਰਕ ਮੈਂਬਰ ਨਾਲ ਸਵੈ-ਅਲੱਗ ਰਹਿ ਰਿਹਾ ਹੈ।
8ਵਾਂ ਮਾਮਲਾ ਡੈਨਮਾਰਕ ਤੋਂ ਦੋਹਾ ਰਾਹੀਂ ਫਲਾਈਟ QR920 ਰਹੀ ਇਕ ਮਹਿਲਾ ਦਾ ਸੀ, ਜੋ 10 ਮਾਰਚ ਨੂੰ ਪਹੁੰਚੀ ਸੀ। ਉਹ ਜੈੱਟ ਦੀ JQ225 ਉਡਾਣ ਰਾਹੀ ਆਕਲੈਂਡ ਤੋਂ ਕ੍ਰਾਈਸਟਚਰਚ ਗਈ ਸੀ।