ਨਿਊਜ਼ੀਲੈਂਡ ‘ਚ ਖਾਲਸਾ ਸਪੋਰਟਸ ਕਲੱਬ ਹੇਸਟਿੰਗ ਵੱਲੋਂ ਤੀਜਾ ਕਬੱਡੀ ਕੱਪ ਤੇ ਖੇਡ ਟੂਰਨਾਮੈਂਟ 29 ਨੂੰ-ਤਿਆਰੀਆਂ ਜ਼ੋਰਾਂ ‘ਤੇ

ਆਕਲੈਂਡ -ਖਾਲਸਾ ਸਪੋਰਟਸ ਕਲੱਬ ਹੇਸਟਿੰਗ ਵੱਲੋਂ ਤੀਜਾ ਕਬੱਡੀ ਕੱਪ 29 ਜਨਵਰੀ ਨੂੰ ਖੇਡ ਮੈਦਾਨ ਫਰਾਂਸਿਸ਼ਿਕਟ ਐਵਨਿਊ, ਸੇਂਟ ਜੀਓਨਾਰਡਜ਼ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਵਿਚ ਕਬੱਡੀ ਤੋਂ ਇਲਾਵਾ ਵਾਲੀਵਾਲ, ਬੱਚਿਆਂ ਦੀ ਦੌੜਾਂ, 45 ਸਾਲ ਉਮਰ ਵਰਗ ਤੋਂ ਉੱਪਰ ਦੀਆਂ ਦੌੜਾਂ ਤੇ ਮਹਿਲਾਵਾਂ ਲਈ ਮਿਊਜ਼ੀਕਲ ਚੇਅਰ ਦੇ ਮੁਕਾਬਲੇ ਹੋਣਗੇ। ਕਬੱਡੀ ਦਾ ਪਹਿਲਾ, ਦੂਜਾ ਤੇ ਤੀਜਾ ਇਨਾਮ ਜਿੱਤਣ ਵਾਲਿਆਂ ਨੂੰ ਕ੍ਰਮਵਾਰ 2500, 2000 ਤੇ 700 ਡਾਲਰ ਨਕਦ ਇਨਾਮ ਜਦ ਕਿ ਵਾਲੀਵਾਲ ਦੀਆਂ ਪਹਿਲੇ ਤੇ ਦੂਜੇ ਨੰਬਰ ਦੀਆਂ ਟੀਮਾਂ ਨੂੰ ਕ੍ਰਮਵਾਰ 1000 ਤੇ 800 ਡਾਲਰ ਨਕਦ ਇਨਾਮ ਦਿੱਤਾ ਜਾਵੇਗਾ। ਅੰਡਰ 17 ਕਬੱਡੀ ਦਾ ਮੈਚ ਹੇਸਟਿੰਗ ਬਨਾਮ ਪਾਪਾਮੋਆ ਸਪੋਰਟਸ ਕਲੱਬ ਦਰਮਿਆਨ ਹੋਵੇਗਾ ਜਦ ਕਿ ਅੰਡਰ 10 ਦਾ ਕਬੱਡੀ ਸ਼ੋਅ ਮੈਚ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ। ਕਬੱਡੀ ਤੇ ਵਾਲੀਵਾਲ ਦੀਅੰ ਟੀਮਾਂ ਦੀ ਐਂਟਰੀਆਂ 20 ਜਨਵਰੀ ਤੱਕ ਲਈਆਂ ਜਾਣਗੀਆਂ। … ਟੂਰਨਾਮੈਂਟ ਦੌਰਾਨ ਕੁਝ ਚੋਣਵੇਂ ਪੁਰਾਣੇ ਕਬੱਡੀ ਖਿਡਾਰੀਆਂ ਵਰਿੰਦਰ ਬਰੇਲੀ, ਰਵਿੰਦਰ ਸਿੰਘ ਪੱਪੂ, ਇਕਬਾਲ ਸਿੰਘ, ਬਲਜੀਤ ਸਿੰਘ ਸੋਢੀ ਤੇ ਜਸਵਿੰਦਰ ਸਿੰਘ ਸੰਘਾ ਹੋਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦੌਰਾਨ ਲੰਗਰ ਦੀ ਸੇਵਾ ਧਰਮਿੰਦਰ ਸਿੰਘ ਬਬਲੀ ਦੇ ਪਰਿਵਾਰ ਵਲੋਂ ਕੀਤੀ ਜਾਵੇਗੀ।

-ਹਰਜਿੰਦਰ ਸਿੰਘ ਬਸਿਆਲਾ