ਨਿਊਜ਼ੀਲੈਂਡ ਦੇ ਨਿਯਮਕ ਸੁਧਾਰਤੇ ਲਘੂ ਵਪਾਰ ਮੰਤਰੀ ਸ੍ਰੀ ਜੌਹਨ ਬੈਂਕਸ ਵੱਲੋਂ ਅਸਤੀਫਾ

੨੦੧੦ ਦੀਆਂ ਆਕਲੈਂਡ ਸੁਪਰ ਸਿਟੀ ਚੋਣਾਂ ਦੌਰਾਨ ਭਰੇ ਸਨ ਗਲਤ ਕਾਗਜ਼
ਆਕਲੈਂਡ 16 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ )- ਨਿਊਜ਼ੀਲੈਂਡ ਦੇ ਨਿਯਮਕ ਸੁਧਾਰ, ਲਘੂ ਵਪਾਰ ਮੰਤਰੀ ਸ੍ਰੀ ਜੌਹਨ ਬੈਂਕਸ ਨੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਜੌਹਨ ਕੀ ਨੂੰ ਸੌਂਪ ਦਿੱਤਾ ਹੈ।  ਸ੍ਰੀ ਜੌਹਨ ਬੈਂਕਸ ਨੇ 2010 ਦੇ ਵਿਚ ਆਕਲੈਂਡ ਸੁਪਰ ਸਿਟੀ ਦੀਆਂ ਚੌਣਾਂ ਦੌਰਾਨ ਮੇਅਰ ਦੀ ਸੀਟ ਲਈ ਚੋਣ ਲੜੀ ਸੀ ਅਤੇ ਉਸ ਮੌਕੇ ‘ਇਲੈਕੋਰਲ ਰਿਟਰਨ’ ਭਰਨ ਸਮੇਂ ਗਲਤ ਜਾਣਕਾਰੀ ਭਰ ਦਿੱਤੀ ਸੀ। ਮਾਣਯੋਗ ਆਕਲੈਂਡ ਜ਼ਿਲ੍ਹਾ ਅਦਾਲਤ ਵੱਲੋਂ ਸ੍ਰੀ ਜੌਹਨ ਬੈਂਕਸ ਉਤੇ ਮੁਕੱਦਮਾ ਚਲਾਉਣ ਦੀ ਇਜ਼ਾਜਤ ਦੇਣ ਬਾਅਦ ਇਹ ਅਸਤੀਫਾ ਦਿੱਤਾ ਗਿਆ ਹੈ ਜੋ ਤੁਰੰਤ ਮੰਜੂਰ ਕਰ ਲਿਆ ਗਿਆ। ਸ੍ਰੀ ਜੌਹਨ ਬੈਂਕਸ ਹੁਣ ਆਪਣੇ ਉਤੇ ਲੱਗਾ ਇਹ ਦੋਸ਼ ਅਦਾਲਤ ਦੇ ਵਿਚ ਸਾਫ ਕਰਨ ਦੀ ਕੋਸ਼ਿਸ ਕਰਨਗੇ ਜੇਕਰ ਉਹ ਸਫਲ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੁਬਾਰਾ ਮੰਤਰੀ ਬਣਾਇਆ ਜਾ ਸਕਦਾ ਹੈ।