ਨਿਊਜ਼ੀਲੈਂਡ ਦੇ ਭਵਿੱਖ਼ ਦਾ ਬੇਹਤਰ ਨਿਰਮਾਣ ਕਰਨ ਲਈ ਚਾਰ ਪਹਿਲਕਦਮੀਆਂ- ਸ. ਕੰਵਲਜੀਤ ਸਿੰਘ ਬਖਸ਼ੀ

ਨਿਊਜ਼ੀਲੈਂਡ – ਇਸ ਹਫ਼ਤੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਜੋਨ ਕੀ, ਵਪਾਰ ਮੰਤਰੀ ਟਿਮ ਗਰੋਸਰ ਅਤੇ ਮੈਂ, ਬੀ ਏ ਪੀ ਐਸ ਸਵਾਮੀਂ ਨਾਰਾਇਣ ਸੰਸਥਾ ਦੀ ਦਸਵੀਂ ਵਰੇਗੰਢ ‘ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਭਾਰਤੀ ਮਿਹਨਤੀ ਹਨ, ਉਨਾਂ ਕੋਲ ਪਰਿਵਾਰਿਕ ਮੁੱਲ/ਕਦਰਾਂ ਕੀਮਤਾਂ ਹਨ ਅਤੇ ਇੱਕ ਦੂਜੇ ਦੇ ਪਰਿਵਾਰਾਂ ਦਾ ਖ਼ਿਆਲ ਰੱਖਦੇ ਹਨ। ਸਾਡੇ ਭਾਰਤੀ ਸਮੁਦਾਇ ਦੀ ਸਖ਼ਤ ਮਿਹਨਤ ਕਰਨ ਵਾਲਿਆਂ ਚ ਇੱਕ ਅਲੱਗ ਹੀ ਪਹਿਚਾਣ ਹੈ, ਜੋ ਵਿਦਿਆ ਦੀ ਤਾਕਤ ਤੇ ਆਪਣਾ ਧਿਆਨ ਕੇਂਦਰਿਤ ਕਰਦੇ ਹਨ। ਇਹ ਮੁੱਲ/ਕਦਰਾਂ ਕੀਮਤਾਂ ਬਹੁਤ ਮਹੱਤਵਪੂਰਨ ਹਨ ਜਿਸ ਨਾਲ ਅਸੀਂ ਸਰਕਾਰ ਦੇ ਦੂਸਰੇ ਕਾਰਜਕਾਲ ਦੋਰਾਨ ਕੰਮ ਕਰਕੇ ਆਪਣੇ ਟੀਚੇ ਹਾਸਿਲ ਕਰਾਂਗੇ।
ਅਗਲੇ ਤਿੰਨ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨੇ ਚਾਰ ਖ਼ਾਸ ਪਹਿਲ ਦੇ ਅਧਾਰ ਤੇ ਕਰਨ ਵਾਲੇ ਕੰਮਾਂ ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ, ਜਿੰਮੇਵਾਰੀ ਭਰੇ ਤਰੀਕੇ ਨਾਲ ਸਰਕਾਰੀ ਧੰਨ ਨੂੰ ਸੰਭਾਲਿਆ ਜਾਏ, ਇੱਕ ਮੁਕਾਬਲਤਨ ਤੇ ਵੱਧੀਆ ਅਰਥ ਵਿਵਸਥਾ ਦਾ ਨਿਰਮਾਣ, ਸਰਕਾਰੀ ਸਹੂਲਤਾਂ ਬੇਹਤਰ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਈਆਂ ਜਾਣ ਤੇ ਕਰਾਈਸਚਰਚ ਦਾ ਦੁਬਾਰਾ ਨਿਰਮਾਣ।
ਨੈਸ਼ਨਲ ਆਪਣੀ 120 ਨੁਕਾਤੀ ਆਰਥਿਕ ਕਾਰਵਾਈ ਯੋਜਨਾ ਨੂੰ ਲਾਗੂ ਕਰਦੀ ਰਹੇਗੀ  ਜੋ ਚੁਣਾਵੀ ਅਭਿਆਨ ਦੌਰਾਨ ਜਾਰੀ ਕੀਤੀ ਗਈ ਸੀ। ਕੰਮ ਯੋਜਨਾ ਇਹ ਦੱਸਦੀ ਹੈ ਕਿ ਅਸੀਂ ਕਿਸ ਤਰਾਂ ਹੋਰ ਮੁਕਾਬਲਤਨ ਅਰਥਵਿਵਸਥਾ ਵੱਲ ਵੱਧ ਸਕੀਏ। ਆਉਣ ਵਾਲੇ ਕੁਝ ਸਾਲਾਂ ‘ਚ ਸਾਡਾ ਧਿਆਨ ਇਸ ਗੱਲ ਤੇ ਕੇਂਦਰਿਤ ਰਹੇਗਾ ਕਿ ਅਸੀਂ ਸਰਕਾਰੀ ਧੰਨ ਦਾ ਵੱਧੀਆ ਤੇ ਜ਼ਿੰਮੇਵਾਰੀ ਭਰੇ ਤਰੀਕੇ ਨਾਲ ਪ੍ਰਬੰਧ ਕਰੀਏ, ਜਿਸ ‘ਚ ਇਹ ਵੀ ਸ਼ਾਮਿਲ ਹੋਵੇ ਕਿ ਕਿਸ ਤਰਾਂ ਅਸੀਂ 2014-15 ਤੱਕ ਇਸ ਧੰਨ ਨੂੰ ਵਾਪਿਸ ਵਾਧੇ ਵੱਲ ਲੈ ਜਾ ਸਕੀਏ। ਅਸੀਂ ਬਿਲਕੁਲ ਸਹੀ ਦਿਸ਼ਾ ਵੱਲ ਵੱਧ ਰਹੇ ਹਾਂ।
ਕਈ ਹੋਰ ਦੇਸ਼ਾਂ ਦੇ ਮੁਕਾਬਲੇ ਸਾਡੀ ਅਰਥਵਿਵਸਥਾ ਬੇਹਤਰ ਹਾਲਤ ਚ ਹੈ। ਅਗਲੇ ਦੋ ਸਾਲਾਂ ਦੋਰਾਨ ਸਾਡੀ ਅਰਥਵਿਵਸਥਾ ਯੂਰੋਜੋਨ, ਬ੍ਰਿਟੇਨ, ਜਾਪਾਨ, ਯੂ ਐਸ ਅਤੇ ਕੈਨੇਡਾ ਨਾਲੋਂ ਵੀ ਬੇਹਤਰ ਅਤੇ ਮਜ਼ਬੂਤੀ ਨਾਲ ਵਿਕਾਸ ਵੱਲ ਵੱਧੇਗੀ। ਅਸੀਂ ਆਪਣੀ ਵੱਚਨਬੱਧਤਾ ਅਨੁਸਾਰ ਦੋਵੇਂ ਚੀਨ ਤੇ ਭਾਰਤ ਨਾਲ ਵੀ ਵਪਾਰਿਕ ਸੰਬੰਧ ਬੇਹਤਰ ਕਰਨ ਤੇ ਜ਼ੋਰ ਦੇ ਰਹੇ ਹਾਂ।… 
ਸਾਰਵਜਨਿਕ ਸੇਵਾਵਾਂ ਬੇਹਤਰ ਕਰਨ ਦਾ ਮਤਲਬ ਅਸੀਂ ਕਲਿਆਣਕਾਰੀ ਵਿਭਾਗ ਵਿੱਚ ਕਾਫ਼ੀ ਸੁਧਾਰ ਲਿਆਂਵਾਂਗੇ।ਅਸੀਂ ਆਪਣਾ ਧਿਆਨ ਪੜਾਈ ਲਿਖ਼ਾਈ ਖੇਤਰ ਚ ਉਪਲਬੱਧੀਆਂ ਹਾਸਿਲ ਕਰਨ ਵੱਲ ਕੇਂਦਰਿਤ ਕਰਾਂਗੇ।ਸਿਹਤ ਸੇਵਾਵਾਂ ਚ ਸੁਧਾਰ ਲੈ ਕੇ ਆਵਾਂਗੇ। ਸਜ਼ਾ, ਪੈਰੋਲ ਤੇ ਜ਼ਮਾਨਤੀ ਕਨੂੰਨਾਂ ਮਜ਼ਬੂਤ ਕਰਨ ਲਈ ਕਨੂੰਨ ਲੈ ਕੇ ਆਵਾਂਗੇ ਤਾਂ ਜੋ ਤੁਹਾਨੂੰ ਤੁਹਾਡੇ ਘਰਾਂ ਅਤੇ ਭਾਈਚਾਰੇ ਚ ਸੁਰੱਖਿਅਤ ਰੱਖਿਆ ਜਾ ਸਕੇ।
ਇਸ ਸਾਲ ਅਸੀਂ ਆਪਣੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਕਰਾਈਸਚਰਚ ਦਾ ਪੁਨਰ ਨਿਰਮਾਣ ਕਰਾਂਗੇ। ਅਸੀਂ ਕੈਂਟਰਬਰੀ ਦਾ ਪੁਨਰ ਨਿਰਮਾਣ ਕਰਨ ਲਈ ਵੱਚਨਬੱਧ ਹਾਂ ਅਤੇ ਇਸ ਲਈ ਨਿਸ਼ਚਾ ਕੀਤਾ ਹੋਇਆ ਹੈ ਕਿ ਪੁਨਰਨਿਰਮਾਣ ਦੀ ਗਤੀ ਨੂੰ ਲਗਾਤਾਰ ਬਰਕਰਾਰ/ਜਾਰੀ  ਰੱਖਿਆ ਜਾਏ।
ਆਖਿਰ ਚ ਮੈਂ ਰੇਸ ਰਿਲੇਸ਼ਨ ਕਮਿਸ਼ਨਰ ਦੇ ਨਵੇਂ ਨਾਮ ਤੇ ਪਦ ਬਦਲਣ ਸੰਬੰਧਿਤ ਉਠ ਰਹੀਆਂ ਚਿੰਤਾਵਾਂ ਬਾਰੇ ਕੁਝ ਕਹਿਣਾ ਚਾਹੂੰਗਾ।ਬਹੁਤ ਸਾਰੀਆਂ ਉਠ ਰਹੀਆਂ ਅਫ਼ਵਾਹਾਂ ਬਿਲਕੁਲ ਸੱਚ ਨਹੀਂ ਹਨ। ਨਾਮ ਹਿਊਮਨ ਰਾਈਟਸ ਕਮਿਸ਼ਨਰ ਉਸਦੇ  ਪਦ, ਅਹੁਦੇ ਤੇ ਮਾਣ ਮਰਿਆਦਾ ਘੱਟ ਨਹੀਂ ਕਰਦਾ, ਕੰਮ ਕਰਨ ਦੇ ਸਮਾਨਾਂਅਤੰਰ  ਤੋਰ ਤਰੀਕੇ ਹੁਣ ਦੀ ਤੁਲਨਾ ਅਨੁਸਾਰ ਉਸੇ ਤਰਾਂ ਹੀ ਰਹਿਣਗੇ।
ਹਿਊਮਨ ਰਈਟਸ ਅਮੈਨਡਮੈਂਟ ਬਿਲ ਦਾ ਮਤਲਬ/ਉਦੇਸ਼ ਇੱਕ ਪੂਰੇ ਸਮੇਂ ਲਈ ਕਮਿਸ਼ਨਰ ਦਾ ਹੋਣਾ, ਵਿੱਕਲਾਂਗਤਾ ਸੰਬੰਧੀ ਜੁੜੇ ਮੁਦਿਆਂ ਲਈ ਜ਼ਿੰਮੇਵਾਰ ਹੋਣਾ ਅਤੇ ਨਾਲ ਨਾਲ ਬਦਲਾਉ ਲਿਆਉਣੇ ਤਾਂ ਜੋ ਇਸਦੇ ਢਾਂਚੇ ਤੇ ਕੰਮ ਕਰਨ ਦੀ ਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਸਕੇ। ਕਮਿਸ਼ਨ ਦੀ ਪ੍ਰਧਾਨਗੀ ਦਾ ਰੋਲ  ਇਹ ਤੈਅ ਕਰੇਗਾ ਕਿ ਇਹ ਵੱਖ ਵੱਖ ਤਰਾਂ ਦੇ ਸਮੁਦਾਇਆਂ ਦੇ ਸੰਬੰਧਾਂ ਨੂੰ  ਮਜ਼ਬੂਤੀ ਤੇ ਸੁਰੱਖਿਆ ਮੁਹਈਆ ਕਰਾਵੇ ਅਤੇ ਸੱਭ ਨੂੰ ਇੱਕੋ ਸਮੇਂ ਇੱਕੋ ਤਰਾਂ ਦੇ ਕੰਮ ਕਰਨ ਦੇ ਅਵਸਰ ਮਿਲਣ।
ਮੇਰੇ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਹਾਨੂੰ ਦਿਖਾਇਆ ਜਾਵੇ ਕਿ ਕਿਸ ਤਰਾਂ ਸਾਰੇ ਨਿਊਜ਼ੀਲੈਂਡ ਦੇ ਉਜੱਵਲ ਭਵਿੱਖ ਦਾ ਨਿਰਮਾਣ ਕਰਨ ਲਈ ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ।
ਮੇਰੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਨੈਸ਼ਨਲ ਦੀ ਅਗਵਾਈ ਵਾਲੀ ਸਰਕਾਰ ਦਾ ਇੱਕ ਹਿੱਸਾ ਹਾਂ। ਅਸੀਂ ਸਖ਼ਤ ਮਿਹਨਤ ਕਰਨਾ ਪੂਰੇ ਸਮੇਂ ਦੋਰਾਨ ਜਾਰੀ ਰੱਖਾਂਗੇ ਤਾਂ ਜੋ ਤੁਹਾਡੇ, ਤੁਹਾਡੇ ਪਰਿਵਾਰ ਅਤੇ ਭਾਈਚਾਰੇ ਲਈ ਇੱਕ ਬੇਹਤਰ ਭਵਿੱਖ ਦਾ ਨਿਰਮਾਣ ਕਰ ਸਕੀਏ।
-ਵਲੋਂ: ਕੰਵਲਜੀਤ ਸਿੰਘ ਬਖ਼ਸ਼ੀ  ਐਮ ਪੀ